ਕੇਜਰੀਵਾਲ ਨੇ ਅਸਤੀਫੇ ਦਾ ਐਲਾਨ ਕਰ ਕੇ ਭਾਨਾਤਮਕ ਚਾਲ ਚਲੀ ਹੈ: ਭਾਜਪਾ
04:38 PM Sep 15, 2024 IST
ਨਵੀਂ ਦਿੱਲੀ, 15 ਸਤੰਬਰ
ਭਾਜਪਾ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦੋ ਦਿਨਾਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਕੇ ਇਕ ‘ਭਾਵਨਾਤਮਕ ਚਾਲ’ ਚਲੀ ਹੈ। ਭਾਜਪਾ ਦੇ ਕੌਮੀ ਤਰਜਮਾਨ ਸ਼ਹਿਜ਼ਾਦ ਪੂਨਾਵਾਲਾ ਨੇ ਦਾਅਵਾ ਕੀਤਾ, ‘‘ਉਹ ਅਸਤੀਫੇ ਦਾ ਨਾਟਕ ਇਸ ਵਾਸਤੇ ਕਰ ਰਹੇ ਹਨ, ਕਿਉਂਕਿ ਅਦਾਲਤ ਨੇ ਉਨ੍ਹਾਂ ਨੂੰ ਆਬਕਾਰੀ ਨੀਤੀ ਘੁਟਾਲਾ ਮਾਮਲੇ ਵਿੱਚ ਬਰੀ ਨਹੀਂ ਕੀਤਾ ਬਲਕਿ ਉਨ੍ਹਾਂ ਨੂੰ ਸ਼ਰਤਾਂ ਸਣੇ ਜ਼ਮਾਨਤ ਦਿੱਤੀ ਹੈ ਜਿਸ ਨਾਲ ਉਹ ਮੁੱਖ ਮੰਤਰੀ ਤੋਂ ਨਾਮ ਮਾਤਰ ਦੇ ਮੰਤਰੀ ਬਣ ਗਏ ਹਨ।’’ -ਪੀਟੀਆਈ
Advertisement
Advertisement