ਕੇਜਰੀਵਾਲ ਸਰਕਾਰ ਵੱਲੋਂ ਮੁਹੱਲਾ ਬੱਸ ਸੇਵਾ ਦਾ ਟਰਾਇਲ ਸ਼ੁਰੂ
07:56 AM Jul 16, 2024 IST
Advertisement
ਪੱਤਰ ਪ੍ਰੇਰਕ
ਨਵੀਂ ਦਿੱਲੀ, 15 ਜੁਲਾਈ
ਦਿੱਲੀ ਵਿੱਚ ਆਖਰੀ ਮੀਲ ਸੰਪਰਕ ਨੂੰ ਬਿਹਤਰ ਬਣਾਉਣ ਦੀ ਦਿਸ਼ਾ ਵਿੱਚ ਇੱਕ ਕਦਮ ਚੁੱਕਦੇ ਹੋਏ, ਕੇਜਰੀਵਾਲ ਸਰਕਾਰ ਨੇ ਅੱਜ ਤੋਂ ਮੁਹੱਲਾ ਬੱਸ ਸੇਵਾਵਾਂ ਦਾ ਟ੍ਰਾਇਲ ਸ਼ੁਰੂ ਕਰ ਦਿੱਤਾ ਹੈ। ਅੱਜ ਤੋਂ ਸ਼ੁਰੂ ਹੋਣ ਵਾਲੀ ਇਹ ਟਰਾਇਲ 7 ਦਿਨਾਂ ਤੱਕ ਚੱਲੇਗਾ ਅਤੇ ਫਿਲਹਾਲ ਦੋ ਰੂਟਾਂ ’ਤੇ ਚੱਲੇਗਾ। ਇਹ ਰਸਤੇ ਹਨ ਐਨਕਲੇਵ ਪੁਸਤਾ ਤੋਂ ਮਜਲਿਸ ਪਾਰਕ ਮੈਟਰੋ ਸਟੇਸ਼ਨ ਅਤੇ ਅਕਸ਼ਰਧਾਮ ਮੈਟਰੋ ਸਟੇਸ਼ਨ ਤੋਂ ਮਯੂਰ ਵਿਹਾਰ ਫੇਜ਼-III ਪੇਪਰ ਮਾਰਕੀਟ। ਦਿੱਲੀ ਦੇ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਨੇ ਕਿਹਾ ਕਿ ਇਸ ਵੇਲੇ ਦੋ ਰੂਟਾਂ ’ਤੇ ਟ੍ਰਾਇਲ ਦੌਰਾਨ ਆਉਣ ਵਾਲੇ ਤਜਰਬਿਆਂ ਦਾ ਆਧਾਰ ਸਹੂਲਤ ਬਿਹਤਰ ਕਰਨ ਲਈ ਬਣੇਗਾ। ਉਨ੍ਹਾਂ ਕਿਹਾ ਕਿ ਮੁਹੱਲਾ ਬੱਸਾਂ ਦਾ ਕਿਰਾਇਆ ਦਿੱਲੀ ਸਰਕਾਰ ਦੀਆਂ ਆਮ 12 ਮੀਟਰ ਏਸੀ ਬੱਸਾਂ ਦੇ ਬਰਾਬਰ ਹੈ ਤੇ ਗੁਲਾਬੀ ਪਾਸ ਜਾਇਜ਼ ਹੋਵੇਗਾ।
Advertisement
Advertisement
Advertisement