ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੇਜਰੀਵਾਲ ਜਾਣਬੁੱਝ ਕੇ ਨਹੀਂ ਕਰ ਰਹੇ ਡਾਕਟਰੀ ਹਦਾਇਤਾਂ ਦੀ ਪਾਲਣਾ: ਸਕਸੈਨਾ

10:45 AM Jul 21, 2024 IST

ਪੱਤਰ ਪ੍ਰੇਰਕ
ਨਵੀਂ ਦਿੱਲੀ, 20 ਜੁਲਾਈ
ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੇ ਦੋਸ਼ ਲਾਇਆ ਹੈ ਕਿ ਨਿਆਂਇਕ ਹਿਰਾਸਤ ਅਧੀਨ ਤਿਹਾੜ ਜੇਲ੍ਹ ’ਚ ਬੰਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਡਾਕਟਰ ਵੱਲੋਂ ਦੱਸੀ ਖੁਰਾਕ ਅਤੇ ਦਵਾਈਆਂ ਸ਼ਾਇਦ ਜਾਣਬੁੱਝ ਕੇ ਨਹੀਂ ਲੈ ਰਹੇ ਹਨ। ਰਾਜ ਭਵਨ ਦੇ ਸੂਤਰਾਂ ਨੇ ਦੱਸਿਆ ਕਿ ਉਪ ਰਾਜਪਾਲ ਨੇ ਮੁੱਖ ਸਕੱਤਰ ਨਰੇਸ਼ ਕੁਮਾਰ ਨੂੰ ਲਿਖੇ ਪੱਤਰ ਵਿੱਚ ਸ੍ਰੀ ਕੇਜਰੀਵਾਲ ਦੀ ਸਿਹਤ ਬਾਰੇ ਸੁਪਰਡੈਂਟ (ਜੇਲ੍ਹ) ਦੀ ਇੱਕ ਰਿਪੋਰਟ ਦਾ ਹਵਾਲਾ ਦਿੱਤਾ ਜਿਸ ਵਿੱਚ ਦੋਸ਼ ਲਾਇਆ ਗਿਆ ਹੈ ਕਿ ਘਰ ਵਿੱਚ ਪਕਾਏ ਭੋਜਨ (ਜੋ ਉਨ੍ਹਾਂ ਨੂੰ ਦਿੱਤਾ ਜਾ ਰਿਹਾ ਹੈ) ਦੇ ਬਾਵਜੂਦ ਮੁੱਖ ਮੰਤਰੀ ਵੱਲੋਂ ਜਾਣ-ਬੁੱਝ ਕੇ ਘੱਟ ਕੈਲੋਰੀ ਲੈਣ ਦੀਆਂ ਕਈ ਉਦਾਹਰਨਾਂ ਹਨ। ਦੱਸਣਯੋਗ ਹੈ ਕਿ ਮੁੱਖ ਮੰਤਰੀ ਅਤੇ ‘ਆਪ’ ਆਗੂ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਆਬਕਾਰੀ ਨੀਤੀ ਨਾਲ ਜੁੜੇ ਇੱਕ ਮਨੀ ਲਾਂਡਰਿੰਗ ਕੇਸ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਉਹ ਤਿਹਾੜ ਜੇਲ੍ਹ ’ਚ ਹਨ। ਤਿਹਾੜ ਦੇ ਸੂਤਰਾਂ ਦਾ ਕਹਿਣਾ ਹੈ ਕਿ ਅਰਵਿੰਦ ਕੇਜਰੀਵਾਲ ਦਾ ਕੈਦ ਦੌਰਾਨ ਸਿਰਫ 2 ਕਿਲੋ ਭਾਰ ਘਟਿਆ ਹੈ। ਉਪ ਰਾਜਪਾਲ ਦਫਤਰ ਨੇ ਕਿਹਾ ਕਿ ਸਕਸੈਨਾ ਨੇ ਜੇਲ੍ਹ ਅਧਿਕਾਰੀਆਂ ਨੂੰ ਸੁਝਾਅ ਦਿੱਤਾ ਹੈ ਕਿ ਉਹ ਮੁੱਖ ਮੰਤਰੀ ਨੂੰ ਦਵਾਈ ਅਤੇ ਇਨਸੁਲਿਨ ਦੀ ਨਿਰਧਾਰਤ ਖੁਰਾਕ ਲੈਣ ਦੀ ਸਲਾਹ ਦੇ ਸਕਦੇ ਹਨ ਕਿਉਂਕਿ ਉਹ ਸ਼ੂਗਰ ਤੋਂ ਪੀੜਤ ਹਨ। ਸਕੱਤਰ ਨੂੰ ਭੇਜੇ ਗਏ ਪੱਤਰ ਅਨੁਸਾਰ ਖੁਰਾਕ ਨਿਗਰਾਨੀ ਚਾਰਟ ਤੋਂ ਪਤਾ ਲਗਦਾ ਹੈ ਕਿ 6 ਜੂਨ ਤੋਂ 13 ਜੁਲਾਈ ਦੇ ਵਿਚਕਾਰ ਮੁੱਖ ਮੰਤਰੀ ਨੇ ਦਿਨ ’ਚ ਤਿੰਨ ਵਾਰ ਖਾਣੇ ਲਈ ਨਿਰਧਾਰਤ ਖੁਰਾਕ ਪੂਰੀ ਤਰ੍ਹਾਂ ਨਹੀਂ ਖਾਧੀ। ਪੱਤਰ ਵਿੱਚ ਲਿਖਿਆ ਗਿਆ ਹੈ, ‘‘ਰਿਪੋਰਟ ਵਿੱਚ ਭਾਰ ਘਟਣ ਦਾ ਵੀ ਜ਼ਿਕਰ ਕੀਤਾ ਗਿਆ ਹੈ ਜੋ 2 ਜੂਨ 63.5 ਕਿਲੋ ਸੀ ਅਤੇ ਹੁਣ ਹੁਣ 61.5 ਕਿਲੋ ਹੈ। ਪਹਿਲੀ ਨਜ਼ਰੇ‌ ਇਹ ਕੈਲੋਰੀ ਦੀ ਮਾਤਰਾ ਘੱਟ ਲੈਣ ਕਾਰਨ ਘਟਿਆ ਜਾਪਦਾ ਹੈ।’’

Advertisement

‘ਆਪ’ ਵੱਲੋਂ ਉਪ ਰਾਜਪਾਲ ਦੀ ਨਿਖੇਧੀ

ਨਵੀਂ ਦਿੱਲੀ: ‘ਆਪ’ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਖੁਰਾਕ ਸਬੰਧੀ ਮੁੱਖ ਸਕੱਤਰ ਨੂੰ ਪੱਤਰ ਲਿਖਣ ’ਤੇ ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਦੀ ਨਿਖੇਧੀ ਕੀਤੀ ਹੈ। ਪਾਰਟੀ ਨੇ ਸਕਸੈਨਾ ਦੇ ਇਰਾਦਿਆਂ ’ਤੇ ਸਵਾਲ ਉਠਾਏ ਅਤੇ ਦਾਅਵਾ ਕੀਤਾ, ‘‘ਅਰਵਿੰਦ ਕੇਜਰੀਵਾਲ ਨੂੰ ਦਿਮਾਗੀ ਦੌਰਾ ਪੈਣ ਦਾ ਗੰਭੀਰ ਖ਼ਤਰਾ ਹੈ।’’ ‘ਆਪ’ ਆਗੂ ਸੰਜੈ ਸਿੰਘ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਉਪ ਰਾਜਪਾਲ ਜੀ ਤੁਸੀਂ ਕਿਹੋ ਜਿਹਾ ਮਜ਼ਾਕ ਕਰ ਰਹੇ ਹੋ? ਕੀ ਇੱਕ ਵਿਅਕਤੀ ਰਾਤ ਨੂੰ ਆਪਣਾ ਸ਼ੂਗਰ ਲੈਵਲ ਘਟਾ ਸਕਦਾ ਹੈ? ਇਹ ਬਹੁਤ ਖਤਰਨਾਕ ਹੈ। ਜਨਾਬ, ਜੇ ਤੁਹਾਨੂੰ ਬਿਮਾਰੀ ਬਾਰੇ ਪਤਾ ਨਹੀਂ ਹੈ ਤਾਂ ਤੁਹਾਨੂੰ ਅਜਿਹੀ ਚਿੱਠੀ ਨਹੀਂ ਸੀ ਲਿਖਣੀ ਚਾਹੀਦੀ।’’ ਦਿੱਲੀ ਦੀ ਮੰਤਰੀ ਆਤਿਸ਼ੀ ਨੇ ਆਖਿਆ, “ਅਰਵਿੰਦ ਕੇਜਰੀਵਾਲ ਦਾ ਸ਼ੂਗਰ ਲੈਵਲ ਹੁਣ ਤੱਕ 5 ਵਾਰ ਹੇਠਾਂ ਆ ਚੁੱਕਾ ਹੈ। ਅਜਿਹੇ ਮਾਮਲਿਆਂ ਵਿੱਚ ਮਰੀਜ਼ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਜਾਂਦਾ ਹੈ ਪਰ ਭਾਜਪਾ ਨੇ ਉਨ੍ਹਾਂ ਦੀ ਜਾਨ ਖ਼ਤਰੇ ਵਿੱਚ ਪਾ ਦਿੱਤੀ ਹੈ।’’

Advertisement
Advertisement
Advertisement