ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੇਜਰੀਵਾਲ ਬੰਗਲਾ ਵਵਿਾਦ: ਸੀਬੀਆਈ ਵੱਲੋਂ ਮੁੱਢਲੀ ਜਾਂਚ ਦਰਜ

07:00 AM Sep 28, 2023 IST

ਨਵੀਂ ਦਿੱਲੀ: ਸੀਬੀਆਈ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਨਵੀਂ ਸਰਕਾਰੀ ਰਿਹਾਇਸ਼ ’ਤੇ ਮੁਰੰਮਤ ਦੇ ਸਬੰਧ ’ਚ ਮੁੱਢਲੀ ਜਾਂਚ ਦਰਜ ਕੀਤੀ ਹੈ ਤਾਂ ਜੋ ਦਿੱਲੀ ਸਰਕਾਰ ਦੇ ਅਣਪਛਾਤੇ ਅਫ਼ਸਰਾਂ ਵੱਲੋਂ ਕਥਿਤ ਬੇਨਿਯਮੀਆਂ ਅਤੇ ਮਾੜੇ ਵਿਹਾਰ ਦੀ ਜਾਂਚ ਕੀਤੀ ਜਾ ਸਕੇ। ਹੁਕਮਰਾਨ ਆਮ ਆਦਮੀ ਪਾਰਟੀ ਨੇ ਬੰਗਲੇ ਦੀ ਮੁਰੰਮਤ ’ਚ ਕੋਤਾਹੀ ਦੇ ਦੋਸ਼ਾਂ ਨੂੰ ਨਕਾਰਦਿਆਂ ਭਾਜਪਾ ’ਤੇ ਦੋਸ਼ ਲਾਇਆ ਹੈ ਕਿ ਉਹ ‘ਆਪ’ ਨੂੰ ਖ਼ਤਮ ਕਰਨ ਲਈ ਆਪਣੀ ਸਾਰੀ ਤਾਕਤ ਲਾ ਰਹੀ ਹੈ। ਅਧਿਕਾਰੀਆਂ ਨੇ ਕਿਹਾ ਕਿ ਸੀਬੀਆਈ ਨੇ ਦਿੱਲੀ ਸਰਕਾਰ ਦੇ ਅਣਪਛਾਤੇ ਅਫ਼ਸਰਾਂ ਖ਼ਿਲਾਫ਼ ਮੁੱਢਲੀ ਜਾਂਚ ਦਰਜ ਕੀਤੀ ਹੈ। ਨਿਯਮਤ ਐੱਫਆਈਆਰ ਦਰਜ ਕਰਨ ਤੋਂ ਪਹਿਲਾਂ ਦੋਸ਼ਾਂ ਦੀ ਤਹਿ ਤੱਕ ਜਾਣ ਲਈ ਮੁੱਢਲੀ ਜਾਂਚ ਕਰਵਾਈ ਜਾਂਦੀ ਹੈ। ਸੀਬੀਆਈ ਦੀ ਭ੍ਰਿਸ਼ਟਾਚਾਰ ਵਿਰੋਧੀ ਸ਼ਾਖਾ ਨੇ ਸੋਮਵਾਰ ਨੂੰ ਪੀਡਬਲਿਊਡੀ ਨੂੰ ਪੱਤਰ ਲਿਖ ਕੇ ਠੇਕੇਦਾਰਾਂ ਵੱਲੋਂ ਲਾਈਆਂ ਬੋਲੀਆਂ, ਟੈਂਡਰਾਂ ਦੇ ਦਸਤਾਵੇਜ਼ਾਂ ਅਤੇ ਤਬਦੀਲੀ ਨਾਲ ਸਬੰਧਤ ਸਿਫ਼ਾਰਿਸ਼ ਕਰਨ ਵਾਲੇ ਅਧਿਕਾਰੀਆਂ ਦੇ ਰਿਕਾਰਡ ਮੰਗੇ ਹਨ। ਉਨ੍ਹਾਂ ਮੋਡਿਊਲਰ ਰਸੋਈ, ਸੰਗਮਰਮਰ ਵਾਲੇ ਫਰਸ਼ ਅਤੇ ਹੋਰ ਆਲੀਸ਼ਾਨ ਕੰਮ ਕਰਾਉਣ ਅਤੇ ਬਿਲਡਿੰਗ ਪਲਾਨ ਦੀ ਮਨਜ਼ੂਰੀ ਨਾਲ ਸਬੰਧਤ ਦਸਤਾਵੇਜ਼ ਵੀ ਮੰਗੇ ਹਨ। ਉਨ੍ਹਾਂ ਠੇਕੇਦਾਰ ਏ ਕੇ ਬਿਲਡਰਜ਼ ਅਤੇ ਪ੍ਰਾਜੈਕਟ ਦੇ ਕੰਸਲਟੈਂਟ ਨੂੰ ਕੀਤੀ ਗਈ ਅਦਾਇਗੀ ਦੇ ਰਿਕਾਰਡ ਵੀ ਪੀਡਬਲਿਊਡੀ ਨੂੰ ਦੇਣ ਲਈ ਕਿਹਾ ਹੈ। ਅਪਰੈਲ ’ਚ ਇਹ ਰਿਪੋਰਟਾਂ ਆਈਆਂ ਸਨ ਕਿ ਕੇਜਰੀਵਾਲ ਦੀ ਸਰਕਾਰੀ ਰਿਹਾਇਸ਼ ’ਚ ਮੁਰੰਮਤ ’ਤੇ ਮਨਜ਼ੂਰਸ਼ੁਦਾ 43.70 ਕਰੋੜ ਰੁਪਏ ਦੀ ਬਜਾਏ 44.78 ਕਰੋੜ ਰੁਪਏ ਖ਼ਰਚੇ ਗਏ ਸਨ। ਦਸਤਾਵੇਜ਼ਾਂ ਮੁਤਾਬਕ ਪੈਸਾ 9 ਸਤੰਬਰ, 2020 ਤੋਂ ਜੂਨ 2022 ਦੌਰਾਨ ਛੇ ਕਿਸ਼ਤਾਂ ’ਚ ਖ਼ਰਚਿਆ ਗਿਆ ਸੀ। ਭਾਜਪਾ ਅਤੇ ਕਾਂਗਰਸ ਨੇ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਵਾਧੂ ਖ਼ਰਚੇ ਲਈ ‘ਆਪ’ ਨੂੰ ਘੇਰਦਿਆਂ ਦੋਸ਼ ਲਾਇਆ ਸੀ ਕਿ ਕੇਜਰੀਵਾਲ ਨੇ ਵਾਅਦਾ ਕੀਤਾ ਸੀ ਕਿ ਸੱਤਾ ’ਚ ਆਉਣ ਮਗਰੋਂ ਉਹ ਆਮ ਆਦਮੀ ਵਾਂਗ ਸਾਧਾਰਨ ਘਰ ’ਚ ਰਹਿਣਗੇ ਪਰ ਉਹ ਖੁਦ ਪੈਸੇ ਦੀ ਦੁਰਵਰਤੋਂ ਕਰਕੇ ਆਲੀਸ਼ਾਨ ਘਰ ’ਚ ਰਹਿ ਰਹੇ ਹਨ। ‘ਆਪ’ ਨੇ ਦੋਸ਼ ਲਾਇਆ ਕਿ ਕੇਜਰੀਵਾਲ ਦੀ ਅਗਵਾਈ ਹੇਠਲੀ ਪਾਰਟੀ ਨੂੰ ਲੋਕਾਂ ਦੇ ਕੰਮ ਕਰਨ ਤੋਂ ਰੋਕਣ ਲਈ ਭਾਜਪਾ ਨੇ ਇਹ ਚਾਲ ਚੱਲੀ ਹੈ। ਉਨ੍ਹਾਂ ਕਿਹਾ ਕਿ ਇਸੇ ਕਾਰਨ ਦੇਸ਼ ਦੇ ਬਿਹਤਰੀਨ ਸਿਹਤ ਅਤੇ ਸਿੱਖਿਆ ਮੰਤਰੀ ਸਤੇਂਦਰ ਜੈਨ ਤੇ ਮਨੀਸ਼ ਸਿਸੋਦੀਆ ਜੇਲ੍ਹਾਂ ਪਿੱਛੇ ਹਨ। ‘ਆਪ’ ਨੇ ਕਿਹਾ ਕਿ ਹੁਣ ਭਾਜਪਾ ਨੇ ਕੇਜਰੀਵਾਲ ਨੂੰ ਘੇਰਨ ਲਈ ਸਾਰੀਆਂ ਜਾਂਚ ਏਜੰਸੀਆਂ ਪਿੱਛੇ ਲਗਾ ਦਿੱਤੀਆਂ ਹਨ। -ਪੀਟੀਆਈ

Advertisement

Advertisement
Advertisement