ਕੇਜਰੀਵਾਲ ਵੱਲੋਂ 29 ਹੋਰ ਦੁਕਾਨਾਂ 24 ਘੰਟੇ ਖੋਲ੍ਹਣ ਨੂੰ ਮਨਜ਼ੂਰੀ
08:30 AM Aug 04, 2023 IST
ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਅਗਸਤ
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਦਿੱਲੀ ਵਿੱਚ 29 ਹੋਰ ਦੁਕਾਨਾਂ ਤੇ ਵਪਾਰਕ ਅਦਾਰੇ 24 ਘੰਟੇ ਖੋਲ੍ਹਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਨ੍ਹਾਂ ਦੁਕਾਨਾਂ ਅਤੇ ਵਪਾਰਕ ਅਦਾਰਿਆਂ ਨੂੰ 24 ਘੰਟੇ ਚੱਲਣ ਦੇਣ ਦਾ ਮੁੱਖ ਉਦੇਸ਼ ਦਿੱਲੀ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਰੁਜ਼ਗਾਰ ਦੇ ਹੋਰ ਮੌਕੇ ਪੈਦਾ ਕਰਨਾ ਹੈ। ਇਸ ਨਾਲ ‘ਨਾਈਟ ਲਾਈਫ’ ਨੂੰ ਵੀ ਹੁਲਾਰਾ ਮਿਲੇਗਾ। ਮੁੱਖ ਮੰਤਰੀ ਵੱਲੋਂ ਜਿਨ੍ਹਾਂ 29 ਦੁਕਾਨਾਂ ਨੂੰ 24 ਘੰਟੇ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਹੈ, ਉਹ ਦੁਕਾਨਾਂ, ਰੈਸਟੋਰੈਂਟ, ਪ੍ਰਚੂਨ ਵਪਾਰ ਜਾਂ ਵਪਾਰਕ ਸ਼੍ਰੇਣੀ ਦੀਆਂ ਸੰਸਥਾਵਾਂ ਹਨ। ਮੁੱਖ ਮੰਤਰੀ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਹੁਣ ਇਸ ਪ੍ਰਸਤਾਵ ਨੂੰ ਉਪ ਰਾਜਪਾਲ ਕੋਲ ਭੇਜ ਦਿੱਤਾ ਗਿਆ। ਦਿੱਲੀ ਦੁਕਾਨ ਐਕਟ 1954 ਦੇ ਤਹਿਤ 35 ਲੋਕ 24 ਘੰਟੇ ਦੁਕਾਨਾਂ ਚਲਾਉਣਾ ਚਾਹੁੰਦੇ ਸਨ। ਉਨ੍ਹਾਂ ਦਿੱਲੀ ਵਿੱਚ ਕਿਰਤ ਮੰਤਰਾਲੇ ਨੂੰ ਆਨਲਾਈਨ ਅਰਜ਼ੀ ਦਿੱਤੀ ਸੀ।
Advertisement
Advertisement