ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੀਰਤੀ ਕੁਲਹਾਰੀ ‘ਸੱਚ ਇਜ਼ ਲਾਈਫ’ ਨਾਲ ਕਰੇਗੀ ਕੌਮਾਂਤਰੀ ਪੱਧਰ ’ਤੇ ਸ਼ੁਰੂਆਤ

10:12 AM Oct 18, 2023 IST

ਮੁੰਬਈ: ਅਦਾਕਾਰਾ ਕੀਰਤੀ ਕੁਲਹਾਰੀ ਫ਼ਿਲਮ ‘ਸੱਚ ਇਜ਼ ਲਾਈਫ’ ਨਾਲ ਆਪਣਾ ਕੌਮਾਂਤਰੀ ਪੱੱਧਰ ਦਾ ਫ਼ਿਲਮੀ ਕਰੀਅਰ ਸ਼ੁਰੂ ਕਰਨ ਜਾ ਰਹੀ ਹੈ। ਇਹ ਫ਼ਿਲਮ ਅਮਰੀਕਾ ਤੋਂ ਬਾਹਰ ਰਹਿੰਦੇ ਭਾਰਤੀ ਪਰਵਾਸੀ ਮੁਨਸ਼ੀ ਪਰਿਵਾਰ ਦੀ ਸੱਚੀ ਕਹਾਣੀ ’ਤੇ ਆਧਾਰਿਤ ਹੈ। ਫ਼ਿਲਮ ਦੀ ਕਹਾਣੀ ਹਰਸ਼ ਮਹਾਦੇਸ਼ਵਰ ਵੱਲੋਂ ਲਿਖੀ ਗਈ ਹੈ। ਫ਼ਿਲਮ ‘ਸੱਚ ਇਜ਼ ਲਾਈਫ’ ਇੱਕ ਅਜਿਹੇ ਜੋੜੇ ਦੀ ਕਹਾਣੀ ਹੈ, ਜੋ ਆਪਣੇ ਤਿੰਨ ਸਾਲ ਦੇ ਬੱਚੇ, ਜੋ ਡਿਊਸ਼ਨ ਮਸਕੁਲਰ ਡਿਸਟਰੋਫੀ (ਡੀਐੱਮਡੀ) ਬਿਮਾਰੀ ਤੋਂ ਪੀੜਤ ਹੈ, ਨੂੰ ਅਜਿਹੀ ਜ਼ਿੰਦਗੀ ਦੇਣ ਦਾ ਮਿਲ ਕੇ ਸੰਕਲਪ ਕਰਦੇ ਹਨ, ਜਿਸ ਦਾ ਉਹ ਹੱਕਦਾਰ ਹੈ। ਕੀਰਤੀ ਨੇ ਕਿਹਾ ਕਿ ਉਹ ਆਪਣੀ ਪਹਿਲੀ ਕੌਮਾਂਤਰੀ ਫ਼ਿਲਮ ਨੂੰ ਲੈ ਕੇ ਬਹੁਤ ਖੁਸ਼ ਹੈ। ਫ਼ਿਲਮ ਅਗਲੇ ਸਾਲ ਅਪਰੈਲ ਵਿੱਚ ਰਿਲੀਜ਼ ਹੋਵੇਗੀ। ਕੁਲਹਾਰੀ ਫਿਲਹਾਲ ਅਮਰੀਕਾ ਵਿੱਚ ਹੈ ਅਤੇ ਫ਼ਿਲਮ ਵਿੱਚ ਆਪਣੀ ਭੂਮਿਕਾ ਦੀ ਤਿਆਰੀ ਕਰ ਰਹੀ ਹੈ। -ਪੀਟੀਆਈ

Advertisement

Advertisement