ਚੀਨ ਤੇ ਪਾਕਿ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖ ਰਹੇ ਹਾਂ: ਐਡਮਿਰਲ ਤ੍ਰਿਪਾਠੀ
06:11 AM Dec 03, 2024 IST
ਨਵੀਂ ਦਿੱਲੀ, 2 ਦਸੰਬਰ
ਜਲ ਸੈਨਾ ਮੁਖੀ ਐਡਮਿਰਲ ਦਿਨੇਸ਼ ਕੇ ਤ੍ਰਿਪਾਠੀ ਨੇ ਅੱਜ ਕਿਹਾ ਕਿ ਚੀਨ ਤੇ ਪਾਕਿਸਤਾਨ ਦੀਆਂ ਜਲ ਸੈਨਾਵਾਂ ਦੀਆਂ ਗਤੀਵਿਧੀਆਂ ’ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤ ਅਗਲੇ ਮਹੀਨੇ 26 ਰਾਫਾਲ ਜੰਗੀ ਜਹਾਜ਼ਾਂ ਦੇ ਸਮੁੰਦਰੀ ਰੂਪ ਅਤੇ ਤਿੰਨ ਵਾਧੂ ਸਕਾਰਪੀਨ ਪਣਡੁੱਬੀਆਂ ਦੀ ਖ਼ਰੀਦ ਲਈ ਵੱਖ-ਵੱਖ ਸਮਝੌਤਿਆਂ ’ਤੇ ਸਹੀ ਪਾ ਸਕਦਾ ਹੈ। ਜਲ ਸੈਨਾ ਦਿਵਸ ਤੋਂ ਪਹਿਲਾਂ ਮੀਡੀਆ ਨਾਲ ਗੱਲਬਾਤ ਦੌਰਾਨ ਐਡਮਿਰਲ ਤ੍ਰਿਪਾਠੀ ਨੇ ਇਹ ਵੀ ਕਿਹਾ ਕਿ ਸਰਕਾਰ ਨੇ ਦੋ ਐੱਸਐੱਸਐੱਨ ਲਈ ਮਨਜ਼ੂਰੀ ਦੇ ਦਿੱਤੀ ਹੈ ਅਤੇ ਅਜਿਹੀਆਂ ਛੇ ਕਿਸ਼ਤੀਆਂ ਬਣਾਉਣ ਦੀ ਯੋਜਨਾ ਹੈ। ਜਲ ਸੈਨਾ ਮੁਖੀ ਨੇ ਕਿਹਾ ਕਿ ਪਹਿਲਾ ਐੱਸਐੱਸਐੱਨ 2036-37 ਤੱਕ ਅਤੇ ਦੂਜਾ 2038-39 ਤੱਕ ਤਿਆਰ ਹੋ ਜਾਵੇਗਾ। -ਪੀਟੀਆਈ
Advertisement
Advertisement