ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੇਸੀ ਤਿਆਗੀ ਵੱਲੋਂ ਜੇਡੀ(ਯੂ) ਤਰਜਮਾਨ ਦੇ ਅਹੁਦੇ ਤੋਂ ਅਸਤੀਫ਼ਾ

01:08 PM Sep 01, 2024 IST

ਨਵੀਂ ਦਿੱਲੀ, 1 ਸਤੰਬਰ
ਬਿਹਾਰ ਦੀ ਹਾਕਮ ਪਾਰਟੀ ਜਨਤਾ ਦਲ (ਯੂਨਾਈਟਿਡ) ਦੇ ਤਰਜਮਾਨ ਕੇਸੀ ਤਿਆਗੀ ਨੇ ਪਾਰਟੀ ਦੇ ਕੌਮੀ ਤਰਜਮਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਹ ਜਾਣਕਾਰੀ ਐਤਵਾਰ ਨੂੰ ਜੇਡੀ(ਯੂ) ਨੇ ਦਿੱਤੀ ਹੈ।
ਤਿਆਗੀ ਦਾ ਸਟੈਂਡ ਅਕਸਰ ਉਨ੍ਹਾਂ ਦੀ ਪਾਰਟੀ ਦੇ ਆਪਣੀ ਭਾਈਵਾਲ ਭਾਜਪਾ ਨਾਲ ਮਤਭੇਤਾਂ ਨੂੰ ਉਭਾਰਨ ਵਾਲਾ ਹੁੰਦਾ ਸੀ।
ਜੇਡੀ(ਯੂ) ਨੇ ਇਕ ਬਿਆਨ ਵਿਚ ਕਿਹਾ ਕਿ ਇਸ ਖੇਤਰੀ ਪਾਰਟੀ ਦੇ ਪ੍ਰਧਾਨ ਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਉਨ੍ਹਾਂ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਹੈ ਅਤੇ ਉਨ੍ਹਾਂ ਦੀ ਥਾਂ ਰਾਜੀਵ ਰੰਜਨ ਪ੍ਰਸਾਦ ਨੂੰ ਕੌਮੀ ਤਰਜਮਾਨ ਨਿਯੁਕਤ ਕੀਤਾ ਹੈ।
ਪਾਰਟੀ ਮੁਤਾਬਕ ਤਿਆਗੀ ਨੇ ‘ਨਿਜੀ ਕਾਰਨਾਂ’ ਕਰ ਕੇ ਅਹੁਦਾ ਛੱਡਿਆ ਹੈ ਪਰ ਉਹ ਪਾਰਟੀ ਵਿਚ ‘ਸਿਆਸੀ ਸਲਾਹਕਾਰ’ ਵਜੋਂ ਕੰਮ ਕਰਦੇ ਰਹਿਣਗੇ। -ਪੀਟੀਆਈ

Advertisement

Advertisement