For the best experience, open
https://m.punjabitribuneonline.com
on your mobile browser.
Advertisement

ਕਵਿਤਾ ਖੰਨਾ ਨੇ ਦਿਨੇਸ਼ ਬੱਬੂ ਦੇ ਚੋਣ ਪ੍ਰਚਾਰ ਤੋਂ ਕਿਨਾਰਾ ਕੀਤਾ

06:53 AM May 02, 2024 IST
ਕਵਿਤਾ ਖੰਨਾ ਨੇ ਦਿਨੇਸ਼ ਬੱਬੂ ਦੇ ਚੋਣ ਪ੍ਰਚਾਰ ਤੋਂ ਕਿਨਾਰਾ ਕੀਤਾ
Advertisement

ਪੱਤਰ ਪ੍ਰੇਰਕ
ਪਠਾਨਕੋਟ, 1 ਮਈ
ਭਾਜਪਾ ਵੱਲੋਂ ਗੁਰਦਾਸਪੁਰ ਸੰਸਦੀ ਹਲਕੇ ਤੋਂ ਟਿਕਟ ਨਾ ਦਿੱਤੇ ਜਾਣ ਕਾਰਨ ਮਰਹੂਮ ਸਾਬਕਾ ਸੰਸਦ ਮੈਂਬਰ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਨੇ ਇਸ ਹਲਕੇ ਤੋਂ ਖੜ੍ਹੇ ਦਿਨੇਸ਼ ਸਿੰਘ ਬੱਬੂ ਦੇ ਚੋਣ ਪ੍ਰਚਾਰ ਤੋਂ ਕਿਨਾਰਾ ਕਰ ਲਿਆ ਜਾਪਦਾ ਹੈ। ਦਿਨੇਸ਼ ਸਿੰਘ ਬੱਬੂ ਨੂੰ ਟਿਕਟ ਮਿਲੇ ਨੂੰ ਇੱਕ ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ ਤੇ ਉਹ ਅਜੇ ਤੱਕ ਬੱਬੂ ਦੇ ਚੋਣ ਪ੍ਰਚਾਰ ਵਿੱਚ ਇੱਕ ਵਾਰ ਵੀ ਨਜ਼ਰ ਨਹੀਂ ਆਈ।
ਦੱਸਿਆ ਜਾਂਦਾ ਹੈ ਕਿ ਕਵਿਤਾ ਖੰਨਾ ਪਿਛਲੇ ਕਾਫ਼ੀ ਸਮੇਂ ਤੋਂ ਪਠਾਨਕੋਟ ਵਿੱਚ ਰਹਿ ਕੇ ਗੁਰਦਾਸਪੁਰ ਹਲਕੇ ਅੰਦਰ ਕੰਮ ਕਰ ਰਹੀ ਸੀ ਅਤੇ ਉਸ ਨੇ ਭਾਜਪਾ ਦੀ ਟਿਕਟ ਲੈਣ ਲਈ ਦਾਅਵੇਦਾਰੀ ਵੀ ਪੇਸ਼ ਕੀਤੀ ਸੀ ਪਰ ਜਦੋਂ ਪਾਰਟੀ ਨੇ ਠਾਕੁਰ ਦਿਨੇਸ਼ ਸਿੰਘ ਬੱਬੂ ਨੂੰ 31 ਮਾਰਚ ਨੂੰ ਉਮੀਦਵਾਰ ਐਲਾਨ ਦਿੱਤਾ ਤਾਂ ਉਹ ਕਾਫ਼ੀ ਪ੍ਰੇਸ਼ਾਨ ਹੋ ਗਈ। ਉਸ ਨੇ ਇਹ ਮੀਡੀਆ ਵਿੱਚ ਇਹ ਵੀ ਸੰਕੇਤ ਦਿੱਤੇ ਕਿ ਉਹ ਗੁਰਦਾਸਪੁਰ ਹਲਕੇ ਤੋਂ ਚੋਣ ਲੜੇਗੀ। ਚੋਣ ਲੜਨ ਲਈ ਪਾਰਟੀ ਦੀ ਤਲਾਸ਼ ਕਰਨ ਲਈ ਉਹ 3 ਅਪਰੈਲ ਨੂੰ ਪਠਾਨਕੋਟ ਵਿੱਚ ਨਿਕਲੇ ਖਾਲਸਾ ਸਾਜਨਾ ਦਿਵਸ ਦੇ ਨਗਰ ਕੀਰਤਨ ਵਿੱਚ ਸ਼ਾਮਲ ਹੋਈ ਸੀ। ਇਸ ਤੋਂ ਇਹ ਕਨਸੋਆਂ ਲੱਗਣ ਲੱਗ ਗਈਆਂ ਕਿ ਉਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਮੀਦਵਾਰ ਬਣੇਗੀ ਪਰ ਉਹ 2 ਦਿਨ ਬਾਅਦ ਹੀ ਰਿਸ਼ਤੇਦਾਰ ਬਿਮਾਰ ਹੋਣ ਦਾ ਆਖ ਕੇ ਉਹ ਅਚਾਨਕ ਮੁੰਬਈ ਚਲੀ ਗਈ। ਫਿਰ 13 ਅਪਰੈਲ ਨੂੰ ਉਸ ਨੇ ਆਪਣੇ ਸੋਸ਼ਲ ਮੀਡੀਆ ਪਲੈਟਫਾਰਮ ’ਤੇ ਲਿਖਿਆ ਕਿ ਉਹ ਗੁਰਦਾਸਪੁਰ ਸੰਸਦੀ ਹਲਕੇ ਦੀ ਚੋਣ ਨਹੀਂ ਲੜੇਗੀ। ਇਸ ਤਰ੍ਹਾਂ ਨਾਲ ਭਾਜਪਾ ਅੰਦਰ ਗੁੱਟਬੰਦੀ ਦੀ ਝਲਕ ਨਜ਼ਰ ਆਉਂਦੀ ਹੈ। ਉਂਜ, ਭਾਜਪਾ ਦੇ ਸਾਬਕਾ ਪ੍ਰਦੇਸ਼ ਪ੍ਰਧਾਨ ਤੇ ਵਿਧਾਇਕ ਅਸ਼ਵਨੀ ਸ਼ਰਮਾ ਨੇ ਪਾਰਟੀ ਅੰਦਰ ਕਿਸੇ ਵੀ ਤਰ੍ਹਾਂ ਦੀ ਗੁੱਟਬੰਦੀ ਹੋਣ ਤੋਂ ਇਨਕਾਰ ਕੀਤਾ ਹੈ।

Advertisement

Advertisement
Author Image

sukhwinder singh

View all posts

Advertisement
Advertisement
×