ਕਵੀਸ਼ਰੀ ਦਰਬਾਰ ਤੇ ਸਨਮਾਨ ਸਮਾਰੋਹ ਅੱਜ
07:25 AM Mar 12, 2025 IST
Advertisement
ਦਿੜ੍ਹਬਾ ਮੰਡੀ:
Advertisement
ਕਵੀਸ਼ਰੀ ਭਵਿੱਖ ਸੁਧਾਰ ਬ੍ਰਾਹਮਣ ਸਭਾ ਮੌੜਾਂ ਵੱਲੋਂ ਸਭਾ ਦੇ ਸੰਚਾਲਕ ਵੈਦ ਸ਼ਿਵ ਕੁਮਾਰ ਦੀ ਅਗਵਾਈ ਹੇਠ ਕਵੀਸ਼ਰੀ ਦਰਬਾਰ ਅਤੇ ਸਨਮਾਨ ਸਮਾਰੋਹ 12 ਮਾਰਚ ਨੂੰ ਸੂਲਰ ਘਰਾਟ ਵਿੱਚ ਕਰਵਾਇਆ ਜਾਵੇਗਾ। ਸਮਾਰੋਹ ਵਿੱਚ ਪੰਜਾਬ ਦੇ ਉੱਘੇ ਕਵੀਸ਼ਰੀ ਜਥਿਆਂ ਤੋਂ ਇਲਾਵਾ ਨਾਮੀ ਗਾਇਕ ਸ਼ਿਰਕਤ ਕਰਨਗੇ। ਸਨਮਾਨ ਸਮਾਰੋਹ ਦੇ ਮੁੱਖ ਪ੍ਰਬੰਧਕ ਵੈਦ ਸ਼ਿਵ ਕੁਮਾਰ ਨੇ ਦੱਸਿਆ ਕਿ ਸਮਾਰੋਹ ਵਿੱਚ 7 ਕਵੀਸ਼ਰਾਂ ਦਾ ਵਿਸ਼ੇਸ ਸਨਮਾਨ, ਕਵੀਸ਼ਰੀ ਕਲਾ ਨੂੰ ਉੱਨਤ ਕਰਨ ਵਾਲੇ ਵਿਅਕਤੀਆਂ ਦਾ 4100 ਰੁਪਏ ਅਤੇ ਸਵਰਗੀ ਕਵੀਸ਼ਰਾਂ ਦੇ ਪਰਿਵਾਰਾਂ ਅਤੇ ਕਵੀਸ਼ਰਾਂ ਦਾ ਸਨਮਾਨ ਕੀਤਾ ਜਾਵੇਗਾ। ਸਮਾਗਮ ਵਿੱਚ ਐੱਸਪੀ ਮੇਜਰ ਸਿੰਘ, ਸੇਵਾਮੁਕਤ ਐੱਸਪੀ ਜੋਗਾ ਸਿੰਘ ਤੇ ਸੇਵਾਮੁਕਤ ਐੱਸਪੀ ਬਲਜਿੰਦਰਪਾਲ ਸਿੰਘ ਆਦਿ ਵਿਸ਼ੇਸ ਮਹਿਮਾਨ ਵਜੋਂ ਸ਼ਾਮਲ ਹੋ ਰਹੇ ਹਨ। ਇਸ ਮੌਕੇ ਕਵੀਸ਼ਰ ਭੀਮ ਮੌੜਾਂ ਤੇ ਮਦਨ ਲਾਲ ਆਦਿ ਕਵੀਸ਼ਰ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement
Advertisement