ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਾਹਿਤ ਵਿਗਿਆਨ ਕੇਂਦਰ ਵੱਲੋਂ ਕਵੀ ਦਰਬਾਰ

08:39 AM Feb 28, 2024 IST
ਬਸੰਤ ਰੁੱਤ ਕਵੀ ਦਰਬਾਰ ਵਿੱਚ ਹਾਜ਼ਰ ਕਵੀ ਤੇ ਹੋਰ। -ਫੋਟੋ: ਚਿੱਲਾ

ਖੇਤਰੀ ਪ੍ਰਤੀਨਿਧ
ਐਸ.ਏ.ਐਸ.ਨਗਰ (ਮੁਹਾਲੀ), 27 ਫਰਵਰੀ
ਸਾਹਿਤ ਵਿਗਿਆਨ ਕੇਂਦਰ ਦੀ ਇਕੱਤਰਤਾ ਮੁਹਾਲੀ ਦੇ ਫੇਜ਼ ਤਿੰਨ ਦੇ ਖਾਲਸਾ ਕਾਲਜ ਵਿਚ ਡਾ. ਮੇਹਰ ਮਾਣਕ ਦੀ ਪ੍ਰਧਾਨਗੀ ਹੇਠ ਹੋਈ। ਮੁਖ ਮਹਿਮਾਨ ਵਜੋਂ ਕਵਿਤਰੀ ਸੁਰਜੀਤ ਕੌਰ ਬੈਂਸ ਸ਼ਾਮਲ ਹੋਏ। ਇਸ ਮੌਕੇ ਕਵੀਆਂ ਨੇ ਬਸੰਤ ਰੁੱਤ ਨਾਲ ਸਬੰਧਤ ਰਚਨਾਵਾਂ ਸੁਣਾਈਆਂ।
ਸੁਰਜੀਤ ਸਿੰਘ ਧੀਰ ਵੱਲੋਂ ਬਸੰਤ ਰੁੱਤ ਬਾਰੇ ਸ਼ਬਦ ਗਾਉਣ ਨਾਲ ਸਮਾਰੋਹ ਆਰੰਭ ਹੋਇਆ। ਇਸ ਮਗਰੋਂ ਡਾ. ਨਜੀਤ ਸਿੰਘ ਮਝੈਲ, ਰਾਜਵਿੰਦਰ ਸਿੰਘ ਗੱਡੂ, ਦਰਸ਼ਨ ਤਿਊਣਾ, ਬਲਵਿੰਦਰ ਸਿੰਘ ਢਿੱਲੋਂ, ਧਿਆਨ ਸਿੰਘ ਕਾਹਲੋਂ, ਸੁਖਵੀਰ ਸਿੰਘ, ਦਵਿੰਦਰ ਕੌਰ ਢਿਲੋਂ ਨੇ ਆਪਣੇ ਗੀਤਾਂ ਰਾਹੀਂ ਬਸੰਤ ਰੁੱਤ ਬਾਰੇ ਵਿਖਿਆਨ ਕੀਤਾ। ਗੁਰਦਰਸ਼ਨ ਸਿੰਘ ਮਾਵੀ, ਨਰਿੰਦਰ ਕੌਰ ਲੌਂਗੀਆ, ਤੇਜਾ ਸਿੰਘ ਥੂਹਾ, ਬਹਾਦਰ ਸਿੰਘ ਗੋਸਲ, ਜਸਪਾਲ ਸਿੰਘ ਕੰਵਲ, ਸਾਗਰ ਸਿੰਘ ਭੂਰੀਆ ਨੇ ਬਸੰਤ ਦੀਆਂ ਕਵਿਤਾਵਾਂ ਰਾਹੀਂ ਰੰਗ ਬੰਨ੍ਹਿਆ।
ਪ੍ਰਿੰਸੀਪਲ ਓਪੀ ਵਰਮਾ, ਗੁਰਨਾਮ ਕੰਵਰ, ਬਲਵਿੰਦਰ ਚਾਹਲ, ਸਾਹਿਬਜੀਤ ਸਿੰਘ, ਬਾਬੂ ਰਾਮ ਦੀਵਾਨਾ, ਭੁਪਿੰਦਰ ਬੇਕਸ ਨੇ ਕਵਿਤਾਵਾਂ, ਗ਼ਜ਼ਲਾਂ ਦੁਆਰਾ ਸਮਾਜਿਕ ਤਾਣੇ-ਬਾਣੇ ਦੀ ਗੱਲ ਕੀਤੀ। ਮੁੱਖ ਮਹਿਮਾਨ ਸੁਰਜੀਤ ਬੈਂਸ ਨੇ ਕਿਹਾ ਕਿ ਅੱਜ ਰੂਹ ਦੀਆਂ ਗੱਲਾਂ ਹੋਈਆਂ ਹਨ ਜੋ ਸਤਿ-ਸੰਗ ਵਾਂਗ ਹੈ। ਪ੍ਰਧਾਨਗੀ ਭਾਸ਼ਨ ਵਿਚ ਡਾ. ਮਾਣਕ ਨੇ ਕਿਹਾ ਕਿ ਅਸਲੀ ਸਾਹਿਤਕਾਰ ਨੇ ਲੋਕਾਂ ਦਾ ਪੱਖ ਪੂਰਨਾ ਹੁੰਦਾ ਹੈ।

Advertisement

Advertisement
Advertisement