ਸਾਹਿਤਕਾਰ ਜਗਦੀਸ਼ ਰਾਣਾ ਦੀ ਯਾਦ ਵਿੱਚ ਕਵੀ ਦਰਬਾਰ
ਪੱਤਰ ਪ੍ਰੇਰਕ
ਤਰਨ ਤਾਰਨ, 12 ਦਸੰਬਰ
ਸਥਾਨਕ ਪੰਜਾਬੀ ਸਾਹਿਤ ਸਭਾ ਤੇ ਸੱਭਿਆਚਾਰਕ ਕੇਂਦਰ ਵੱਲੋਂ ਇਲਾਕੇ ਦੇ ਸਾਹਿਤਕਾਰ ਜਗਦੀਸ਼ ਸਿੰਘ ਰਾਣਾ ਦੀ ਯਾਦ ਵਿੱਚ ਅੱਜ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਇਲਾਕੇ ਭਰ ਦੇ ਕਵੀਆਂ ਨੇ ਆਪਣੀਆਂ ਰਚਨਾਵਾਂ ਰਾਹੀਂ ਸਵਰਗੀ ਰਾਣਾ ਨੂੰ ਸ਼ਰਧਾਂਜਲੀਆਂ ਅਰਪਿਤ ਕੀਤੀਆਂ| ਭਾਈ ਮੋਹਣ ਸਿੰਘ ਵੈਦ ਯਾਦਗਾਰੀ ਲਾਇਬਰੇਰੀ ਵਿੱਚ ਕਰਵਾਏ ਗਏ ਇਸ ਕਵੀ ਦਰਬਾਰ ਦੀ ਪ੍ਰਧਾਨਗੀ ਸੱਭਿਆਚਾਰਕ ਕੇਂਦਰ ਦੇ ਸਰਪ੍ਰਸਤ ਬਲਬੀਰ ਸਿੰਘ ਭੈਲ ਨੇ ਕੀਤੀ| ਕਵੀ ਦਰਬਾਰ ਵਿੱਚ ਮਲਕੀਅਤ ਸਿੰਘ ਸੋਚ, ਦਯਾ ਸਿੰਘ ਪੱਟੀ, ਬਲਕਾਰ ਸਿੰਘ ਲਾਧੂਪੁਰ, ਕੀਰਤ ਪ੍ਰਤਾਪ ਸਿੰਘ ਪੰਨੂੰ, ਬਲਬੀਰ ਸਿੰਘ ਬੇਲੀ, ਕਾਮਰੇਡ ਚਰਨ ਸਿੰਘ, ਗੁਰਚਰਨ ਸਿੰਘ ਸਭਰਾ, ਮਾਸਟਰ ਜਸਵਿੰਦਰ ਸਿੰਘ ਚਾਹਲ, ਬਲਬੀਰ ਸਿੰਘ ਬੇਲੀ, ਬਲਵਿੰਦਰ ਸਰਘੀ, ਅਮਰੀਕ ਸਿੰਘ ਪੰਨੂੰ, ਕੰਵਲਜੀਤ ਸਿੰਘ ਢਿੱਲੋਂ, ਲਾਲੀ ਕਰਤਾਰਪੁਰੀ ਤੇ ਗੁਰਮੀਤ ਸਿੰਘ ਨੂਰਦੀ ਆਦਿ ਨੇ ਆਪੋ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਕਵੀ ਦਰਬਾਰ ਵਿੱਚ ਸ੍ਰੀ ਰਾਣਾ ਦੇ ਪਰਿਵਾਰ ਨੂੰ ਸਨਮਾਨਿਤ ਵੀ ਕੀਤਾ ਗਿਆ| ਮੰਚ ਸੰਚਾਲਨ ਹਰਭਜਨ ਸਿੰਘ ਭਗਰੱਥ ਅਤੇ ਜਸਵਿੰਦਰ ਸਿੰਘ ਢਿੱਲੋਂ ਨੇ ਕੀਤਾ। ਬਲਬੀਰ ਸਿੰਘ ਭੈਲ ਨੇ ਆਏ ਸਾਹਿਤਕਾਰਾਂ ਦਾ ਧੰਨਵਾਦ ਕੀਤਾ|