ਭਾਸ਼ਾ ਵਿਭਾਗ ਵੱਲੋਂ ਮਾਹਿਲਪੁਰ ਬੀਐੱਡ ਕਾਲਜ ਵਿੱਚ ਕਵੀ ਦਰਬਾਰ
ਪੱਤਰ ਪ੍ਰੇਰਕ
ਗੜ੍ਹਸ਼ੰਕਰ, 25 ਜੁਲਾਈ
ਖੇਤਰ ਦੇ ਬਾਬਾ ਹਰੀ ਸਿੰਘ ਮੈਮੋਰੀਅਲ ਖਾਲਸਾ ਕਾਲਜ ਆਫ ਐਜੂਕੇਸ਼ਨ ਵਿੱਚ ਭਾਸ਼ਾ ਵਿਭਾਗ ਪੰਜਾਬ, ਜ਼ਿਲ੍ਹਾ ਹੁਸ਼ਿਆਰਪੁਰ ਵੱਲੋਂ ਕਰਵਾਇਆ ਸਾਉਣ ਕਵੀ ਦਰਬਾਰ ਯਾਦਗਾਰੀ ਹੋ ਨਬਿੜਿਆ। ਇਸ ਸਮਾਰੋਹ ’ਚ ਕੌਂਸਲ ਦੇ ਮੈਨੇਜਰ ਇੰਦਰਜੀਤ ਸਿੰਘ ਭਾਰਟਾ, ਸਕੱਤਰ ਪ੍ਰੋ. ਅਪਿੰਦਰ ਸਿੰਘ ਮਾਹਿਲਪੁਰੀ, ਸਹਾਇਕ ਮੈਨੇਜਰ ਗੁਰਮੇਲ ਸਿੰਘ ਗਿੱਲ, ਵੀਰਇੰਦਰ ਸ਼ਰਮਾ, ਜੈਲਦਾਰ ਗੁਰਿੰਦਰ ਸਿੰਘ ਬੈਂਸ, ਕਪਿਲ ਸ਼ਰਮਾ, ਸੁਰਿੰਦਰ ਸ਼ਰਮਾ ਤੇ ਗੁਰਦਿਆਲ ਸਿੰਘ ਕਹਾਰਪੁਰ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। ਕਵੀ ਦਰਬਾਰ ਦੇ ਪ੍ਰਧਾਨਗੀ ਮੰਡਲ ਵਿੱਚ ਸ਼ਾਇਰ ਮਦਨ ਵੀਰਾ, ਪ੍ਰੋ. ਸੰਧੂ ਵਰਿਆਣਵੀ, ਖਾਲਸਾ ਕਾਲਜ ਮਾਹਿਲਪੁਰ ਦੇ ਪ੍ਰਿੰ. ਜਸਪਾਲ ਸਿੰਘ, ਲੇਖਕ ਬਲਜਿੰਦਰ ਮਾਨ ਹਾਜ਼ਰ ਹੋਏ।
ਕਵੀ ਦਰਬਾਰ ਦੀ ਸ਼ੁਰੂਆਤ ਮੌਕੇ ਪ੍ਰਿੰ. ਡਾ. ਰੋਹਤਾਂਸ਼ ਨੇ ਸਵਾਗਤੀ ਸ਼ਬਦ ਸਾਂਝੇ ਕੀਤੇ ਅਤੇ ਵਿਦਿਆਰਥੀਆਂ ਨੂੰ ਸਾਹਿਤ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ। ਜ਼ਿਲ੍ਹਾ ਖੋਜ ਅਫ਼ਸਰ ਡਾ. ਜਸਵੰਤ ਰਾਏ ਨੇ ਭਾਸ਼ਾ ਵਿਭਾਗ ਵੱਲੋਂ ਜ਼ਿਲ੍ਹੇ ਦੇ ਵਿਦਿਅਕ ਅਦਾਰਿਆਂ ਵਿੱਚ ਚਲਾਈਆਂ ਜਾ ਰਹੀਆਂ ਸਾਹਿਤਕ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਾਲਜ ਦੀ ਪ੍ਰਬੰਧਕੀ ਕਮੇਟੀ ਵੱਲੋਂ ਦਿੱਤੇ ਸਹਿਯੋਗ ਦਾ ਧੰਨਵਾਦ ਕੀਤਾ। ਇਸ ਮੌਕੇ ਕਰਵਾਏ ਕਵੀ ਦਰਬਾਰ ਵਿੱਚ ਪ੍ਰੋ. ਅਜੀਤ ਲੰਗੇਰੀ, ਸੁਖਦੇਵ ਨਡਾਲੋਂ, ਪ੍ਰਿੰ. ਸੁਰਿੰਦਰਪਾਲ ਸਿੰਘ ਪ੍ਰਦੇਸੀ, ਡਾ. ਸਮਸ਼ੇਰ ਮੋਹੀ, ਮਦਨ ਵੀਰਾ, ਪਵਨ ਕੁਮਾਰ ਭੰਮੀਆਂ, ਰੇਸ਼ਮ ਚਿੱਤਰਕਾਰ, ਪ੍ਰੋ. ਸੰਧੂ ਵਰਿਆਣਵੀ, ਸੋਮਦੱਤ ਦਿਲਗੀਰ, ਪ੍ਰੋ. ਵਿਕਰਮ ਚੰਦੇਲ, ਮੋਹਨ ਪੇਂਟਰ, ਜਸਵਿੰਦਰ ਜੱਸੀ, ਪ੍ਰੇਮ ਸਿੰਘ ਆਦਿ ਨੇ ਰਚਨਾਵਾਂ ਸੁਣਾਈਆਂ। ਇਸ ਮੌਕੇ ਬੀਐੱਡ ਕਾਲਜ ਦੇ ਸਮੂਹ ਵਿਦਿਆਰਥੀ ਹਾਜ਼ਰ ਸਨ। ਸਟੇਜ ਦੀ ਕਾਰਵਾਈ ਪ੍ਰੋ. ਵਿਕਰਮ ਚੰਦੇਲ ਅਤੇ ਡਾ. ਜਸਵੰਤ ਰਾਏ ਨੇ ਚਲਾਈ।