ਪੰਜਾਬੀ ਲੋਕ ਲਿਖਾਰੀ ਮੰਚ ਵੱਲੋਂ ਕਵੀ ਦਰਬਾਰ
ਦਲਬੀਰ ਸੱਖੋਵਾਲੀਆ
ਬਟਾਲਾ, 14 ਅਕਤੂਬਰ
ਪੰਜਾਬੀ ਲੋਕ ਲਿਖਾਰੀ ਮੰਚ ਬਟਾਲਾ ਵੱਲੋਂ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸਹਿਯੋਗ ਨਾਲ ਕਵੀ ਦਰਬਾਰ ਤੇ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਗ਼ਜ਼ਲਕਾਰ ਜਸਵੰਤ ਹਾਂਸ ਨੂੰ ਨਿਮਾਣਾ ਪਰਿਵਾਰ ਅਤੇ ਮੰਚ ਦੇ ਮੈਂਬਰਾਂ ਵੱਲੋਂ ਮਾਤਾ ਅਮਰ ਕੌਰ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ। ਸੁਰਿੰਦਰ ਸਿੰਘ ਨਿਮਾਣਾ, ਮਹਿੰਦਰ ਸਿੰਘ ਭਾਟੀਆ, ਜੋਗਿੰਦਰ ਸਿੰਘ ਜੋਗੀ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਮਾਤਾ ਅਮਰ ਕੌਰ ਦੀ ਯਾਦ ’ਚ 15ਵਾਂ ਕਵੀ ਦਰਬਾਰ ਅਤੇ ਸਨਮਾਨ ਸਮਾਗਮ ਕਰਵਾਇਆ ਗਿਆ। ਸਮਾਮਗ ਦੀ ਪ੍ਰਧਾਨਗੀ ਡਾ. ਰਵਿੰਦਰ, ਡਾ. ਅਨੂਪ ਸਿੰਘ, ਮਹਿੰਦਰ ਸਿੰਘ ਭਾਟੀਆ, ਡਾ. ਸਤਿੰਦਰ ਰੈਬੀ, ਸੁਖਦੇਵ ਸਿੰਘ ਪ੍ਰੇਮੀ, ਕਾਮਰੇਡ ਰਘਬੀਰ ਸਿੰਘ ਅਤੇ ਵਰਗਿਸ ਸਲਾਮਤ ਨੇ ਕੀਤੀ। ‘ਮਾਂ ਹੁੰਦੀ ਏ ਮਾਂ’ ਵਿਸ਼ੇ ਹੇਠ ਇਸ ਸਮਾਗਮ ਵਿੱਚ ਮਾਂ ਦੀ ਮਮਤਾ ਅਤੇ ਮਹੱਤਤਾ ਦੱਸਦਿਆਂ ਵੱਖ ਵੱਖ ਬੁਲਾਰਿਆਂ ਨੇ ਦੱਸਿਆ ਕਿ ਬੰਦਾ ਰੱਬ ਤੋਂ ਪਹਿਲਾਂ ਮਾਂ ਨੂੰ ਜਾਣਦਾ ਹੈ ਇੱਕ ਅਧਿਆਪਕ ਦੀ ਤਰ੍ਹਾਂ ਮਾਂ ਹੀ ਬੱਚੇ ਨੂੰ ਚੰਗੇ-ਮਾੜੇ ਦੀ ਪਛਾਣ ਕਰਾਉਂਦੀ ਹੈ। ਮਾਂ ਦੀ ਮਮਤਾ ਦੀ ਕੋਈ ਦੇਣ ਨਹੀਂ ਦੇ ਸਕਦਾ। ਇਸ ਮੌਕੇ ਕਾਮਰੇਡ ਰਘਬੀਰ ਸਿੰਘ, ਅਜੀਤ ਕਮਲ, ਸੁਰਿੰਦਰ ਸਿੰਘ ਨਿਮਾਣਾ, ਚੌਧਰੀ ਦਲਬੀਰ ਮਸੀਹ, ਰਮੇਸ਼ ਕੁਮਾਰ ਜਾਨੂੰ, ਸੁਲਤਾਨ ਭਾਰਤੀ, ਵਿਜੇ ਅਗਨੀਹੋਤਰੀ, ਬਿਕਰਮਜੀਤ ਸਿੰਘ, ਬਲਵਿੰਦਰ ਸਿੰਘ ਗੰਭੀਰ, ਕਸਤੂਰੀ ਲਾਲ, ਮਹਿੰਦਰ, ਹਰਪਾਲ ਕੌਰ, ਚੰਨ ਬੋਲੇਵਾਲੀਆ, ਕਮਲਜੀਤ ਕੌਰ, ਮਨਿੰਦਰ ਕੌਰ, ਪਰਵਿੰਦਰ ਕੌਰ, ਅਵਨੀਤ ਸਿੰਘ, ਬੇਟੀ ਹਰਜਪਜੀਤ ਕੌਰ, ਪ੍ਰੀਤਇੰਦਰ ਸਿੰਘ, ਗੁਰਪਿੰਦਰ ਕੌਰ, ਜਸਵਿੰਦਰ ਕੌਰ, ਸਹਿਜਪ੍ਰੀਤ ਸਿੰਘ ਸਮੇਤ ਹੋਰ ਹਾਜ਼ਰ ਸਨ।