ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਜਾਬੀ ਅਕਾਦਮੀ ਦਿੱਲੀ ਵੱਲੋਂ ਕਵੀ ਦਰਬਾਰ

08:18 AM Aug 30, 2023 IST
featuredImage featuredImage
ਪੰਜਾਬੀ ਅਕਾਦਮੀ ਦਿੱਲੀ ਵੱਲੋਂ ਕਰਵਾਏ ਗਏ ਕਵੀ ਦਰਬਾਰ ਹਾਜ਼ਰ ਸਾਹਿਤਕਾਰ।

ਪੱਤਰ ਪ੍ਰੇਰਕ
ਨਵੀਂ ਦਿੱਲੀ, 29 ਅਗਸਤ
ਪੰਜਾਬੀ ਅਕਾਦਮੀ ਦਿੱਲੀ ਵੱਲੋਂ ਸਥਾਨਕ ਐਲਟੀਜੀ ਆਡੀਟੋਰੀਅਮ (ਮੰਡੀ ਹਾਊਸ) ’ਚ ਕਰਵਾਏ ਗਏ ਕੌਮੀ ਕਵੀ ਦਰਬਾਰ ਦੌਰਾਨ ਨਵੀਂ ਪੀੜ੍ਹੀ ਦੇ ਕਵੀਆਂ ਨੇ ਰੰਗ ਬੰਨ੍ਹਿਆ ਤੇ ਆਪਣੀਆਂ ਨਜ਼ਮਾਂ ਵਿੱਚ ਨਵੇਂ ਵਿਸ਼ੇ ਸੋਹੇ। ਸਮਾਗਮ ਦੇ ਮੁੱਖ ਮਹਿਮਾਨ ਹਰਸ਼ਰਨ ਸਿੰਘ ਬੱਲੀ (ਮੀਤ ਚੇਅਰਮੈਨ ਪੰਜਾਬੀ ਅਕਾਦਮੀ) ਨੇ ਅਕਾਦਮੀ ਦੇ ਸਕੱਤਰ ਵਿਨੈ ਕੁਮਾਰ ਮੌਂਗੀਆ ਨਾਲ ਮਿਲ ਕੇ ਸ਼ਮ੍ਹਾ ਰੌਸ਼ਨ ਕੀਤੀ। ਸ੍ਰੀ ਬੱਲੀ ਨੇ ਇਸ ਮੌਕੇ ਕਿਹਾ ਕਿ ਕਵੀ ਸਮਾਗਮ ਵਿੱਚ ਹਿੱਸਾ ਲੈਣ ਲਈ ਕਾਹਲੇ ਹੁੰਦੇ ਹਨ ਪਰ ਜਦੋਂ ਉਨ੍ਹਾਂ ਦਾ ਨਾਂ ਕਵੀ ਦਰਬਾਰ ਲਈ ਨਹੀਂ ਚੁਣਿਆ ਜਾਂਦਾ ਤਾਂ ਉਹ ਆਏ ਮਹਿਮਾਨ ਕਵੀਆਂ ਨੂੰ ਵੀ ਸੁਣਨ ਨਹੀਂ ਆਉਂਦੇ। ਸ੍ਰੀ ਬੱਲੀ ਨੇ ਕਿਹਾ ਕਿ ਅਕਾਦਮੀ ਦੇ ਅਗਲੇ ਪ੍ਰੋਗਰਾਮ ਉਲੀਕੇ ਜਾਣਗੇ। ਉਨ੍ਹਾਂ ਕਿਹਾ ਕਿ ਮਾਂ ਬੋਲੀ ਨੂੰ ਪਿਆਰ ਕਰਨਾ ਤੇ ਆਪਣੇ ਸੱਭਿਆਚਾਰ ਨੂੰ ਨਿਭਾਉਣਾ ਚਾਹੀਦਾ ਹੈ।
ਕਵੀ ਦਰਬਾਰ ਵਿਚ ਰਾਜਦੀਪ ਸਿੰਘ ਤੂਰ, ਅਜੀਤਪਾਲ ਜਟਾਣਾਂ, ਨਮਨਪ੍ਰੀਤ ਕੌਰ, ਬੂਟਾ ਸਿੰਘ ਚੌਹਾਨ, ਦੀਪਕ ਸ਼ਰਮਾ ਚਰਨਾਰਥਲ, ਕਰਨਜੀਤ ਕੋਮਲ ਸਮੇਤ ਹੋਰ ਕਵੀਆਂ ਨੇ ਮੌਜੂਦਾ ਸਮਾਜਿਕ ਪ੍ਰਬੰਧ, ਮਨੁੱਖੀ ਰਿਸ਼ਤਿਆਂ, ਮਾਨਸਿਕ ਦਬੰਧਾਂ, ਸਟੇਜੀ ਕਵਿਤਾ ਤੇ ਦੇਸ਼ ਭਗਤੀ ਦੇ ਵਿਸ਼ਿਆਂ ਨਾਲ ਸਬੰਧਤ ਰਚਨਾਵਾਂ ਸੁਣਾਈਆਂ। ਮਨਜੀਤ ਕੌਰ ਦੀ ਸਮੁੱਚੀ ਟੀਮ ਨੇ ਪੁਖਤਾ ਪ੍ਰਬੰਧ ਕੀਤੇ। ਅਕਾਦਮੀ ਦੀ ਗਵਰਨਿੰਗ ਕੌਂਸਲ ਦੇ ਮੈਂਬਰਾਂ ਅਮਰਜੀਤ ਸਿੰਘ, ਦਵਿੰਦਰ ਪਾਲ ਸਿੰਘ ਚੱਢਾ, ਤੇਜਿੰਦਰ ਪਾਲ ਸਿੰਘ, ਮੋਹਿੰਦਰ ਪਾਲ ਸਿੰਘ ਨੇ ਕਵੀਆਂ ਨੂੰ ਯਾਦ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਮੰਚ ਸੰਚਾਲਨ ਕੁਲਵੀਰ ਗੋਜਰਾ ਨੇ ਕੀਤਾ।

Advertisement

Advertisement