ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅਦਾਰਾ ਅਦਬ-ਏ-ਇਸਲਾਮੀ ਵੱਲੋਂ ਕਵੀ ਦਰਬਾਰ

10:32 AM Jun 17, 2024 IST
ਕਵੀ ਦਰਬਾਰ ਵਿੱਚ ਆਪਣਾ ਕਲਾਮ ਪੇਸ਼ ਕਰਦੇ ਹੋਏ ਸ਼ਾਇਰ। -ਫੋਟੋ: ਰਾਣੂ

ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 16 ਜੂਨ
ਪੰਜਾਬ ਵਿੱਚ ਮਾਲੇਰਕੋਟਲਾ ਉਰਦੂ ਅਦਬ ਦੇ ਪੰਘੂੜੇ ਦੇ ਤੌਰ ’ਤੇ ਜਾਣਿਆ ਜਾਂਦਾ ਹੈ। ਇੱਥੇ ਮੁਸ਼ਾਇਰਿਆਂ ਦੀਆਂ ਮਹਿਫ਼ਲਾਂ ਸਜਦੀਆਂ ਰਹਿੰਦੀਆਂ ਹਨ। ਇਹ ਗੱਲ ਡਾਕਟਰ ਇਰਫਾਨ ਵਹੀਦ ਨੇ ਇੱਥੇ ਉਨ੍ਹਾਂ ਦੇ ਸਨਮਾਨ ਵਿੱਚ ਕਰਵਾਏ ਕਵੀ ਦਰਬਾਰ ’ਚ ਸ਼ਾਮਲ ਕਵੀਆਂ ਨੂੰ ਆਪਣੇ ਸੰਬੋਧਨ ਦੌਰਾਨ ਆਖੀ। ਉਨ੍ਹਾਂ ਨੇ ਆਪਣੀਆਂ ਉਰਦੂ ਗ਼ਜ਼ਲਾਂ ਵੀ ਸੁਣਾਈਆਂ। ਕਵੀ ਦਰਬਾਰ ਦੇ ਪ੍ਰਧਾਨਗੀ ਮੰਡਲ ਵਿੱਚ ਰਮਜ਼ਾਨ ਸਈਦ ਅਤੇ ਐਡਵੋਕੇਟ ਅਯਾਜ਼ ਅਸਲਮ ਸਾਂਝੇ ਤੌਰ ’ਤੇ ਸ਼ਰੀਕ ਰਹੇ। ਉਨ੍ਹਾਂ ਮਾਲੇਰਕੋਟਲਾ ਦੇ ਸਰਕਾਰੀ ਅਦਾਰਿਆਂ ਵਿੱਚ ਉਰਦੂ ਦੀਆਂ ਪੋਸਟਾਂ ਖ਼ਤਮ ਕੀਤੀਆਂ ਜਾਣ ’ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਪਰ ਇਸ ਤਰ੍ਹਾਂ ਦੇ ਅਦਬੀ ਪ੍ਰੋਗਰਾਮ ਕਰਵਾਉਣ ’ਤੇ ਉਨ੍ਹਾਂ ਨੇ ਅਦਾਰੇ ਨੂੰ ਮੁਬਾਰਕਬਾਦ ਦਿੱਤੀ ਅਤੇ ਮਹਿਫ਼ਲ ’ਚ ਆਉਣ ਵਾਲੇ ਸ਼ਾਇਰਾਂ, ਅਦੀਬਾਂ ਅਤੇ ਸਾਹਿਤਕਾਰਾਂ ਦੀ ਹੌਸਲਾ ਅਫ਼ਜ਼ਾਈ ਵੀ ਕੀਤੀ। ਪ੍ਰੋਗਰਾਮ ਦਾ ਆਰੰਭ ਅਰਸ਼ਦ ਸ਼ਰੀਫ ਦੀ ਹਮਦ ਪਾਕ ਦੇ ਨਾਲ ਹੋਇਆ। ਇਸ ਤੋਂ ਬਾਅਦ ਸਾਜਿਦ ਅਨਵਰ ਨੇ ਨਾਅਤ ਸ਼ਰੀਫ ਸੁਣਾ ਕੇ ਨਜ਼ਰਾਨਾ ਏ ਅਕੀਦਤ ਪੇਸ਼ ਕੀਤਾ। ਆਪਣਾ ਕਲਾਮ ਪੇਸ਼ ਕਰਨ ਵਾਲੇ ਸ਼ਾਇਰਾਂ ਵਿੱਚ ਰਮਜ਼ਾਨ ਸਈਦ, ਸਾਜਿਦ ਇਸ਼ਹਾਕ, ਡਾਕਟਰ ਅੱਯੂਬ ਖ਼ਾਨ, ਜ਼ਫ਼ਰ ਅਹਿਮਦ ਜ਼ਫ਼ਰ, ਜ਼ਮੀਰ ਅਲੀ ਜ਼ਮੀਰ, ਮੁਸ਼ਤਾਕ ਜੋਸ਼, ਆਰਿਫ਼ ਸੈਫੀ, ਸ਼ੁਏਬ ਮਲਿਕ, ਰਸ਼ੀਦ ਅੱਬਾਸ, ਅੱਬਾਸ ਧਾਲੀਵਾਲ, ਮਦਨ ਮਦਹੋਸ਼, ਮੁਕੱਰਮ ਸੈਫੀ, ਮੁਅੱਜ਼ਮ ਸੈਫੀ, ਮੁਬੀਨ ਕੁਰੈਸ਼ੀ, ਸੁਹੇਲ ਖ਼ਾਨ, ਆਸਿਫ ਅਲੀ ਮਹਿੰਦਰੂ, ਮੌਲਾਨਾ ਕਲੀਮੁੱਲਾ ਕਾਸਮੀ ਸ਼ਾਮਲ ਸਨ। ਇਸ ਮੌਕੇ ਮੁਹੰਮਦ ਨਜ਼ੀਰ ਰਾਵਤ ਮੁਹੰਮਦ, ਮੁਹੰਮਦ ਸਲੀਮ, ਮੁਹੰਮਦ ਸ਼ਬੀਰ, ਜ਼ਹੂਰ ਅਹਿਮਦ ਜ਼ਹੂਰ, ਡਾਕਟਰ ਮੁਹੰਮਦ ਸੁਹੈਬ, ਆਜ਼ਾਦ ਸਿੱਦੀਕੀ, ਲੈਕਚਰਾਰ ਮੁਹੰਮਦ ਕਫੀਲ, ਮੁਹੰਮਦ ਇਦਰੀਸ, ਸ਼ਹਿਬਾਜ਼ ਜ਼ਹੂਰ, ਹਨੀਫ ਆਜ਼ਾਦ, ਯਾਸੀਨ ਅਲੀ, ਮੁਹੰਮਦ ਅਖ਼ਤਰ ਦੇ ਨਾਮ ਸ਼ਾਮਲ ਹਨ। ਮੰਚ ਸੰਚਾਲਨ ਸਾਜਿਦ ਇਸ਼ਹਾਕ ਨੇ ਕੀਤਾ।

Advertisement

Advertisement