ਸੈਂਟਰ ਪੱਧਰੀ ਖੇਡਾਂ ’ਚ ਕਾਤਰੋਂ ਸਕੂਲ ਨੇ ਜਿੱਤੀ ਓਵਰਆਲ ਟਰਾਫੀ
ਬੀਰਬਲ ਰਿਸ਼ੀ
ਸ਼ੇਰਪੁਰ, 22 ਸਤੰਬਰ
ਸੈਂਟਰ ਸ਼ੇਰਪੁਰ ਨਾਲ ਸਬੰਧਤ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਕਾਤਰੋਂ ਵਿੱਚ ਹੋ ਰਹੇ ਖੇਡ ਮੁਕਾਬਲੇ ਸਮਾਪਤ ਹੋ ਗਏ। ਖੇਡਾਂ ਦੌਰਾਨ ਓਵਰਆਲ ਟਰਾਫੀ ਮੇਜ਼ਬਾਨ ਸਕੂਲ ਕਾਤਰੋਂ ਨੇ ਜਿੱਤੀ। ਜੇਤੂਆਂ ਨੂੰ ਇਨਾਮ ਵੰਡਣ ਦੀ ਰਸਮ ‘ਆਪ’ ਆਗੂ ਪਰਮਿੰਦਰ ਸਿੰਘ ਪੁੰਨੂ ਕਾਤਰੋਂ, ਗੁਰਵਿੰਦਰ ਮਿੱਠੀ, ਕੈਪਟਨ ਜਤਿੰਦਰ ਸਿੰਘ ਆਦਿ ਨੇ ਨਿਭਾਈ। ਸੈਂਟਰ ਹੈੱਡ ਟੀਚਰ ਕਰਮਜੀਤ ਸਿੰਘ ਅਨੁਸਾਰ ਫੁਟਬਾਲ (ਮੁੰਡੇ ਤੇ ਕੁੜੀਆਂ) ਦੇ ਮੁਕਾਬਲੇ ਵਿੱਚ ਕਾਤਰੋਂ ਸਕੂਲ ਨੇ ਪਹਿਲਾ, ਸਰਕਲ ਕਬੱਡੀ ਕਾਤਰੋਂ ਸਕੂਲ ਨੇ ਪਹਿਲਾ, ਕਾਲਾਬੂਲਾ ਦੂਜਾ, ਰੱਸਾਕਸ਼ੀ ਸ਼ੇਰਪੁਰ-1 ਨੇ ਪਹਿਲਾ, ਕਾਤਰੋਂ ਨੇ ਦੂਜਾ, ਨੈਸ਼ਨਲ ਕਬੱਡੀ (ਕੁੜੀਆਂ) ਕਾਤਰੋਂ ਨੇ ਪਹਿਲਾ, ਅਲੀਪੁਰ ਖਾਲਸਾ ਦੂਜਾ, ਯੋਗ (ਮੁੰਡੇ-ਕੁੜੀਆਂ) ਸ਼ੇਰਪੁਰ-1 ਨੇ ਪਹਿਲਾ, ਸ਼ੇਰਪੁਰ-2 ਨੇ ਦੂਜਾ, ਬੈਡਮਿੰਟਨ ਸ਼ੇਰਪੁਰ-1 ਪਹਿਲਾ, ਕੁਸ਼ਤੀ 25 ਕਿਲੋ ਸ਼ੇਰਪੁਰ-1 ਪਹਿਲਾ, ਕਾਤਰੋਂ ਦੂਜਾ, ਕੁਸ਼ਤੀ 28 ਕਿਲੋ ਵਿੱਚ ਸ਼ੇਰਪੁਰ ਨੇ ਪਹਿਲਾ, ਕਾਤਰੋਂ ਨੇ ਦੂਜਾ, ਕੁਸ਼ਤੀ 30 ਕਿਲੋ ਕਾਤਰੋਂ ਪਹਿਲਾ, ਰਾਮਨਗਰ ਛੰਨਾ ਨੇ ਦੂਜਾ, ਕੁਸ਼ਤੀ 32 ਕਿਲੋ ਸ਼ੇਰਪੁਰ-1 ਨੇ ਪਹਿਲਾ, ਕਾਤਰੋਂ ਦੂਜਾ, ਦੌੜਾਂ 400 ਮੀਟਰ (ਕੁੜੀਆਂ) ਕਾਤਰੋਂ ਨੇ ਪਹਿਲਾ ਤੇ ਦੂਜਾ ਸਥਾਨ ਪ੍ਰਾਪਤ ਕੀਤੇ।
ਇਸੇ ਤਰ੍ਹਾਂ ਦੌੜਾਂ 600 ਮੀਟਰ (ਕੁੜੀਆਂ) ਕਾਤਰੋਂ ਨੇ ਪਹਿਲਾ, ਸ਼ੇਰਪੁਰ-1 ਨੇ ਦੂਜਾ, ਦੌੜਾਂ 400 ਮੀਟਰ (ਮੁੰਡੇ) ਕਾਲਾਬੂਲਾ ਪਹਿਲਾ, ਅਲੀਪੁਰ ਖਾਲਸਾ ਦੂਜਾ, ਦੌੜਾਂ 600 ਮੀਟਰ (ਮੁੰਡੇ) ਕਾਤਰੋਂ ਪਹਿਲਾ ਤੇ ਦੂਜਾ, ਰਿਲੇਅ ਦੌੜਾਂ 400 ਮੀਟਰ (ਮੁੰਡੇ) ਕਾਤਰੋਂ ਨੇ ਪਹਿਲਾ ਕਾਲਾਬੂਲਾ ਨੇ ਦੂਜਾ, ਰਿਲੇਅ ਦੌੜਾਂ 400 ਮੀਟਰ (ਕੁੜੀਆਂ) ਕਾਤਰੋਂ ਨੇ ਪਹਿਲਾ, ਸ਼ੇਰਪੁਰ-1 ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਸਕੂਲ ਮੁਖੀ ਕੁਲਵਿੰਦਰ ਸਿੰਘ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਸਕੂਲ ਸਟਾਫ਼ ’ਚੋਂ ਸਤਵੰਤ ਕੌਰ, ਜਸਪ੍ਰੀਤ ਕੌਰ, ਪਰਮਜੀਤ ਕੌਰ, ਅਮਨਦੀਪ ਕੌਰ, ਸੁਖਵਿੰਦਰ ਕੌਰ, ਨੇਹਾ, ਗੁਰਪ੍ਰੀਤ ਕੌਰ ਹਾਜ਼ਰ ਸਨ।