ਜਨਮ ਦਨਿ ਮਨਾਉਣ ਵਿਦੇਸ਼ ਗਈ ਕੈਟਰੀਨਾ
ਮੁੰਬਈ: ਬੌਲੀਵੁੱਡ ਦੇ ਅਦਾਕਾਰ ਜੋੜੇ ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਨੂੰ ਅੱਜ ਮੁੰਬਈ ਹਵਾਈ ਅੱਡੇ ’ਤੇ ਇਕੱਠੇ ਦੇਖਿਆ ਗਿਆ। ਇਸ ਜੋੜੇ ਵੱਲੋਂ ਕੈਟਰੀਨਾ ਦਾ ਜਨਮ ਦਨਿ ਵਿਦੇਸ਼ ’ਚ ਮਨਾਉਣ ਦੇ ਚਰਚੇ ਹਨ। ਭਲਕੇ ਐਤਵਾਰ ਨੂੰ ਕੈਟਰੀਨਾ 40 ਵਰ੍ਹਿਆਂ ਦੀ ਹੋ ਜਾਵੇਗੀ। ਵੀਡੀਓ’ਜ਼ ਵਿੱਚ ਕੈਟਰੀਨਾ ਤੇ ਵਿੱਕੀ ਨੂੰ ਹਵਾਈ ਅੱਡੇ ਵਿੱਚ ਦਾਖ਼ਲ ਹੁੰਦਿਆਂ ਦੇਖਿਆ ਜਾ ਸਕਦਾ ਹੈ। ਜੋੜੇ ਨੇ ਤਸਵੀਰਾਂ ਲਈ ਕਈ ਪੋਜ਼ ਵੀ ਬਣਾਏ। ਕੈਟਰੀਨਾ ਟੌਪ, ਜੀਨ ਤੇ ਸਫੈਦ ਜੁੱਤੀਆਂ ਵਿੱਚ ਕਾਫ਼ੀ ਜਚ ਰਹੀ ਸੀ ਅਤੇ ਵਿੱਕੀ ਨੇ ਸਫ਼ੈਦ ਟੀ-ਸ਼ਰਟ ਉਪਰੋਂ ਕਾਲੀ ਜੈਕੇਟ ਪਾਈ ਹੋਈ ਸੀ। ਦੋਵਾਂ ਨੇ ਕਾਲੇ ਰੰਗ ਦੀਆਂ ਐਨਕਾਂ ਵੀ ਲਾਈਆਂ ਹੋਈਆਂ ਸਨ। ਜ਼ਿਕਰਯੋਗ ਹੈ ਕਿ ਵਿੱਕੀ ਤੇ ਕੈਟਰੀਨਾ ਦਾ ਵਿਆਹ 9 ਦਸੰਬਰ 2021 ਨੂੰ ਰਾਜਸਥਾਨ ਵਿੱਚ ਹੋਇਆ ਸੀ। ‘ਕੌਫੀ ਵਿੱਦ ਕਰਨ’ ਸ਼ੋਅ ਵਿੱਚ ਕੈਟਰੀਨਾ ਨੇ ਦੱਸਿਆ ਸੀ ਕਿ ਉਹ ਵਿੱਕੀ ਨੂੰ ਜ਼ੋਇਆ ਅਖ਼ਤਰ ਦੀ ਪਾਰਟੀ ਵਿੱਚ ਮਿਲੀ ਸੀ ਅਤੇ ਇਸ ਮਗਰੋਂ ਉਨ੍ਹਾਂ ਵਿਚਾਲੇ ਨਜ਼ਦੀਕੀਆਂ ਵਧੀਆਂ ਸਨ। ਕੈਟਰੀਨਾ ਨੇ ਕਿਹਾ ਸੀ, ‘‘ਮੈਂ ਉਸ ਬਾਰੇ ਬਹੁਤ ਜ਼ਿਆਦਾ ਨਹੀਂ ਸੀ ਜਾਣਦੀ। ਮੈਂ ਸਿਰਫ਼ ਉਸ ਦਾ ਨਾਂ ਸੁਣਿਆ ਸੀ, ਪਰ ਕਦੇ ਇਕੱਠੇ ਕੰਮ ਨਹੀਂ ਕੀਤਾ। ਜਦੋਂ ਮੈਂ ਉਸ ਨੂੰ ਮਿਲੀ ਤਾਂ ਲੱਗਿਆ ਮੈਂ ਸਭ ਕੁਝ ਜਿੱਤ ਲਿਆ’’। -ਏਐਨਆਈ