ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੈਟਰੀਨਾ ਕੈਫ ਨੇ ਪੀਲੀ ਸਾੜ੍ਹੀ ’ਚ ਸਾਂਝੀਆਂ ਕੀਤੀਆਂ ਤਸਵੀਰਾਂ

07:43 AM Oct 30, 2023 IST

ਮੁੰਬਈ: ਅਦਾਕਾਰਾ ਕੈਟਰੀਨਾ ਕੈਫ ਨੇ ਐਤਵਾਰ ਨੂੰ ਇੰਸਟਾਗ੍ਰਾਮ ’ਤੇ ਆਪਣੀਆਂ ਕੁੱਝ ਤਸਵੀਰਾਂ ਸਾਂਝੀਆਂ ਕੀਤੀਆਂ। ਇਨ੍ਹਾਂ ਵਿੱਚ ਅਦਾਕਾਰਾ ਨੇ ਪੀਲੇ ਰੰਗ ਦੀ ਚਮਕਦਾਰ ਸਾੜ੍ਹੀ ਦੇ ਨਾਲ ਸੋਨੇ ਦੀਆਂ ਚੂੜੀਆਂ ਤੇ ਝੁਮਕੇ ਪਹਨਿੇ ਹੋਏ ਹਨ। ਕੈਟਰੀਨਾ ਨੇ ਹਲਕਾ ਮੇਕਅੱਪ ਕੀਤਾ ਹੋਇਆ ਅਤੇ ਲਾਲ ਬਿੰਦੀ ਲਾਈ ਹੋਈ ਹੈ। ਉਸ ਨੇ ਤਸਵੀਰ ਦੀ ਕੈਪਸ਼ਨ ਵਿੱਚ ਪੀਲੇ ਰੰਗ ਦਾ ਦਿਲ ਵਾਲਾ ਇਮੋਜੀ ਵੀ ਸਾਂਝਾ ਕੀਤਾ ਹੈ। ਸੋਸ਼ਲ ਮੀਡੀਆ ’ਤੇ ਉਸ ਦੇ ਚਾਹੁਣ ਵਾਲਿਆਂ ਅਤੇ ਫ਼ਿਲਮ ਫਿਲਮੀ ਹਸਤੀਆਂ ਨੇ ਉਸ ਦੀ ਪ੍ਰਸੰਸਾ ਕੀਤੀ। ਅਦਾਕਾਰਾ ਆਲੀਆ ਭੱਟ ਨੇ ਇਨ੍ਹਾਂ ਤਸਵੀਰਾਂ ’ਤੇ ਪ੍ਰਤੀਕ੍ਰਿਆ ਦਿੰਦਿਆਂ ਆਖਿਆ,‘ਬਹੁਤ ਸੁੰਦਰ ਕੈਟੀ।’ ਅਦਾਕਾਰਾ ਹੁਮਾ ਕੁਰੈਸ਼ੀ ਨੇ ਆਖਿਆ,‘ਬਹੁਤ ਪਿਆਰੀ।’ ਜਾਣਕਾਰੀ ਅਨੁਸਾਰ ਕੈਟਰੀਨਾ ਦੀ ਸਲਮਾਨ ਖਾਨ ਨਾਲ ਫ਼ਿਲਮ ‘ਟਾਈਗਰ-3’ ਰਿਲੀਜ਼ ਲਈ ਹੋਣ ਵਾਲੀ ਹੈ। ਇਸ ਫ਼ਿਲਮ ਦਾ ਨਿਰਦੇਸ਼ਨ ਮਨੀਸ਼ ਸ਼ਰਮਾ ਨੇ ਕੀਤਾ ਹੈ ਅਤੇ ਇਸ ਵਿੱਚ ਇਮਰਾਨ ਹਾਸ਼ਮੀ ਵੀ ਹੈ। ਇਹ ਦੀਵਾਲੀ ਮੌਕੇ ਸਨਿੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ। ਅਦਾਕਾਰਾ ਦੀ ਅਗਲੀ ਆਉਣ ਵਾਲੀ ਫ਼ਿਲਮ ‘ਮੈਰੀ ਕ੍ਰਿਸਮਸ’ ਹੈ। ਫ਼ਿਲਮ ਦਾ ਨਿਰਦੇਸ਼ਨ ਰਾਘਵਨ ਨੇ ਕੀਤਾ ਅਤੇ ਇਸ ਵਿੱਚ ਵਿਜੈ ਸੇਤੂਪਤੀ ਵੀ ਹੈ। ਇਹ ਫ਼ਿਲਮ ਅੱਠ ਦਸੰਬਰ ਨੂੰ ਰਿਲੀਜ਼ ਹੋਵੇਗੀ। ਇਸ ਤੋਂ ਇਲਾਵਾ ਕੈਟਰੀਨਾ, ਫਰਹਾਨ ਅਖ਼ਤਰ ਦੀ ਆਉਣ ਵਾਲੀ ਫ਼ਿਲਮ ‘ਜੀ ਲੇ ਜ਼ਰਾ’ ਵਿੱਚ ਆਲੀਆ ਭੱਟ ਅਤੇ ਪ੍ਰਿਯੰਕਾ ਚੋਪੜਾ ਨਾਲ ਨਜ਼ਰ ਆਵੇਗੀ। -ਏਐੱਨਆਈ

Advertisement

Advertisement
Advertisement