ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੈਟਰੀਨਾ ਕੈਫ਼ ਨੇ ਮਹਾਂਕੁੰਭ ’ਚ ਲਵਾਈ ਹਾਜ਼ਰੀ

07:19 AM Feb 25, 2025 IST
featuredImage featuredImage

ਪ੍ਰਯਾਗਰਾਜ: 

Advertisement

ਬੌਲੀਵੁੱਡ ਅਦਾਕਾਰਾ ਕੈਟਰੀਨਾ ਕੈਫ਼ ਨੇ ਅੱਜ ਪ੍ਰਯਾਗਰਾਜ ਦਾ ਦੌਰਾ ਕੀਤਾ ਤੇ ਮਹਾਂਕੁੰਭ ਮੇਲੇ ’ਚ ਹਾਜ਼ਰੀ ਲਵਾਈ। ਇਸ ਮੌਕੇ ਕੈਟਰੀਨਾ ਦੀ ਸੱਸ ਵੀਨਾ ਕੌਸ਼ਲ ਵੀ ਉਸ ਦੇ ਨਾਲ ਸੀ। ਦੋਵਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਕੈਟਰੀਨਾ ਨੇ ਗੁਲਾਬੀ ਸੂਟ ਪਾਇਆ ਹੋਇਆ ਸੀ ਤੇ ਉਸ ਨੂੰ ਸਵਾਮੀ ਚਿਦਾਨੰਦ ਸਰਸਵਤੀ ਅਤੇ ਸਾਧਵੀ ਭਗਵਤੀ ਸਰਸਵਤੀ ਨਾਲ ਗੱਲਬਾਤ ਕਰਦੇ ਦੇਖਿਆ ਜਾ ਸਕਦਾ ਹੈ। ਇਸ ਸਬੰਧੀ ਸਵਾਮੀ ਚਿਦਾਨੰਦ ਦੀ ਅਗਵਾਈ ਹੇਠ ਅਧਿਆਤਮਕ ਆਸ਼ਰਮ, ਪਰਮਾਰਥ ਨਿਕੇਤਨ ਦੇ ‘ਐਕਸ’ ਖਾਤੇ ’ਤੇ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਇਨ੍ਹਾਂ ਤਸਵੀਰਾਂ ਦੀ ਕੈਪਸ਼ਨ ’ਚ ਉਨ੍ਹਾਂ ਲਿਖਿਆ,‘‘ਕੈਟਰੀਨਾ ਕੈਫ਼ ਮਹਾਂਕੁੰਭ ’ਚ... ਕੈਟਰੀਨਾ ਨੇ ਪ੍ਰਯਾਗਰਾਜ ਦੇ ਪਰਮਾਰਥ ਨਿਕੇਤਨ ਦਾ ਦੌਰਾ ਕੀਤਾ।’’ ਕੈਟਰੀਨਾ ਨੇ ਪਰਮਾਰਥ ਨਿਕੇਤਨ ਆਸ਼ਰਮ ਦੇ ਪ੍ਰਧਾਨ ਸਵਾਮੀ ਚਿਦਾਨੰਦ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਦਾ ਆਸ਼ੀਰਵਾਦ ਲਿਆ। ਕੈਟਰੀਨਾ ਨੇ ਕਿਹਾ ਕਿ ਉਸ ਨੂੰ ਇਥੇ ਪਹੁੰਚ ਕੇ ਬਹੁਤ ਖੁਸ਼ੀ ਹੋਈ ਹੈ। ਇਸ ਤੋਂ ਪਹਿਲਾਂ ਕੈਟਰੀਨਾ ਦੇ ਪਤੀ ਵਿੱਕੀ ਕੌਸ਼ਲ ਨੇ ਮਹਾਂਕੁੰਭ ਮੇਲੇ ’ਚ ਹਾਜ਼ਰੀ ਲਵਾਈ ਸੀ। ਅਦਾਕਾਰ ਅਕਸ਼ੈ ਕੁਮਾਰ ਨੇ ਮਹਾਂਕੁੰਭ ’ਚ ਪਹੁੰਚ ਕੇ ਪੂਜਾ ਕੀਤੀ ਸੀ। ਅਕਸ਼ੈ ਨੇ ਮਹਾਂਕੁੰਭ ਦੇ ਪ੍ਰਬੰਧਾਂ ਦੀ ਸ਼ਲਾਘਾ ਕਰਦਿਆਂ ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਦਾ ਧੰਨਵਾਦ ਕੀਤਾ ਸੀ। -ਏਐੱਨਆਈ/ਆਈਏਐੱਨਐੱਸ

ਪ੍ਰਯਾਗਰਾਜ ’ਚ ਮਹਾਕੁੰਭ ਦੌਰਾਨ ਪਰਮਾਰਥ ਨਿਕੇਤਨ ਆਸ਼ਰਮ ’ਚ ਸਵਾਮੀ ਚਿਦਾਨੰਦ ਨਾਲ ਗੱਲਬਾਤ ਕਰਦੀ ਹੋਈ ਬੌਲੀਵੁੱਡ ਅਦਾਕਾਰਾ ਰਵੀਨਾ ਟੰਡਨ ਅਤੇ ਉਸ ਦੀ ਧੀ ਰਾਸ਼ਾ ਟੰਡਨ। -ਫੋਟੋ: ਪੀਟੀਆਈ

 

Advertisement

Advertisement