ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੈਟਰੀਨਾ ਤੇ ਵਿੱਕੀ ਨੇ ਵਿਆਹ ਦੀ ਦੂਜੀ ਵਰ੍ਹੇਗੰਢ ਮਨਾਈ

08:05 AM Dec 11, 2023 IST

ਮੁੰਬਈ: ਬੌਲੀਵੁੱਡ ਅਦਾਕਾਰਾ ਕੈਟਰੀਨਾ ਕੈਫ਼ ਨੇ ਪਤੀ ਵਿੱਕੀ ਕੌਸ਼ਲ ਨਾਲ ਵਿਆਹ ਦੀ ਦੂਜੀ ਵਰ੍ਹੇਗੰਢ ਮਨਾਈ ਜਿਸ ਦੀ ਤਸਵੀਰ ਅਦਾਕਾਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਵੀ ਸਾਂਝੀ ਕੀਤੀ ਹੈ। ਇਸ ਤਸਵੀਰ ਵਿੱਚ ਕੈਟਰੀਨਾ ਤੇ ਵਿੱਕੀ ਦੋਵੇਂ ਮੁਸਕੁਰਾਉਂਦੇ ਹੋਏ ਕੈਮਰੇ ਵੱਲ ਦੇਖ ਰਹੇ ਹਨ। ਕੈਟਰੀਨਾ ਨੇ ਬਿਨਾਂ ਕੋਈ ਮੇਕਅਪ ਕੀਤਿਆਂ ਸਫ਼ੈਦ ਰੰਗ ਦੀ ਪ੍ਰਿੰਟਿਡ ਪੁਸ਼ਾਕ ਪਹਿਨੀ ਹੋਈ ਹੈ ਜਦਕਿ ਵਿੱਕੀ ਨੇ ਸਫ਼ੈਦ ਰੰਗ ਦੀ ਟੀ-ਸ਼ਰਟ ਤੇ ਟੋਪੀ ਪਾਈ ਹੋਈ ਹੈ। ਇਸ ਤਸਵੀਰ ’ਤੇ ਪ੍ਰਤੀਕਿਰਿਆ ਦਿੰਦਿਆਂ ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਦਿਲ ਵਾਲੀਆਂ ਅੱਖਾਂ ਵਾਲੇ ਇਮੋਜੀ ਸਾਂਝੇ ਕੀਤੇ ਹਨ। ਇਸੇ ਤਰ੍ਹਾਂ ਫਿਲਮ ਨਿਰਮਾਤਾ ਜ਼ੋਇਆ ਅਖ਼ਤਰ ਅਤੇ ਅਮਿਤਾਭ ਬੱਚਨ ਦੀ ਧੀ ਸ਼ਵੇਤਾ ਬੱਚਨ ਨੇ ਦਿਲ ਵਾਲੇ ਇਮੋਜੀ ਸਾਂਝੇ ਕੀਤੇ ਹਨ। ਇੱਕ ਪ੍ਰਸ਼ੰਸਕ ਨੇ ਸ਼ੁਭ ਕਾਮਨਾਵਾਂ ਭੇਟ ਕਰਦਿਆਂ ਕਿਹਾ, ‘ਵਿਆਹ ਦੀ ਵਰ੍ਹੇਗੰਢ ਬਹੁਤ ਬਹੁਤ ਮੁਬਾਰਕ ਹੋਵੇ। ਰੱਬ ਤੁਹਾਨੂੰ ਸਾਰੀ ਉਮਰ ਖੁਸ਼ ਅਤੇ ਇਕੱਠਿਆਂ ਰੱਖੇ।’ ਇੱਕ ਹੋਰ ਨੇ ਕਿਹਾ, ‘ਹੇ ਭਗਵਾਨ, ਕੈਟਰੀਨਾ ਨਿੱਕੀ ਉਮਰ ਦੀ ਲੜਕੀ ਲੱਗ ਰਹੀ ਹੈ।’ ਇਸੇ ਤਰ੍ਹਾਂ ਇੱਕ ਹੋਰ ਪ੍ਰਸ਼ੰਸਕ ਨੇ ਕਿਹਾ, ‘ਤੁਸੀਂ ਦੋਵੇਂ ਡਿਜ਼ਨੀ ਜੋੜੀ ਵਾਂਗ ਲੱਗ ਰਹੇ ਹੋ।’ -ਆਈਏਐੱਨਐੱਸ

Advertisement

Advertisement