For the best experience, open
https://m.punjabitribuneonline.com
on your mobile browser.
Advertisement

ਚੋਣਾਂ ਦੇ ਨਤੀਜੇ ਆਉਣ ਤੋਂ ਪਹਿਲਾਂ ਹੀ ਭਾਜਪਾ ਵਿੱਚ ਕਾਟੋ-ਕਲੇਸ਼ ਸ਼ੁਰੂ

07:49 AM Jun 01, 2024 IST
ਚੋਣਾਂ ਦੇ ਨਤੀਜੇ ਆਉਣ ਤੋਂ ਪਹਿਲਾਂ ਹੀ ਭਾਜਪਾ ਵਿੱਚ ਕਾਟੋ ਕਲੇਸ਼ ਸ਼ੁਰੂ
Advertisement

ਟੋਹਾਣਾ (ਪੱਤਰ ਪ੍ਰੇਰਕ):

Advertisement

ਲੋਕ ਸਭਾ ਚੋਣਾਂ ਦੀ ਹੋਈ ਪੋਲਿੰਗ ਤੋਂ ਬਾਅਦ ਭਾਜਪਾ ਵਿੱਚ ਕਾਟੋ-ਕਲੇਸ਼ ਦਾ ਮਾਹੌਲ ਬਣਦਾ ਨਜ਼ਰ ਆ ਰਿਹਾ ਹੈ। ਭਾਜਪਾ ਦੇ ਲੋਕ ਸਭਾ ਉਮੀਦਵਾਰਾਂ ਨੇ ਜ਼ਿਲ੍ਹਾ ਜੀਂਦ, ਫਤਿਹਾਬਾਦ, ਹਿਸਾਰ ਤੇ ਸਿਰਸਾ ਦੇ ਜ਼ਿਲ੍ਹਾ ਪ੍ਰਧਾਨਾਂ ’ਤੇ ਚੋਣਾਂ ਵਿੱਚ ਵਿਰੋਧੀਆਂ ਦੀ ਮਦਦ ਕਰਨ ਅਤੇ ਕਥਿਤ ਤੌਰ ’ਤੇ ਫੰਡਾਂ ਦੀ ਰਾਸ਼ੀ ਨਾਲ ਹੇਰ-ਫੇਰ ਕਰਨ ਦੇ ਦੋਸ਼ ਲਾਏ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੱਲੋਂ ਚੋਣਾਂ ਦੀ ਫੀਡਬੈਕ ਲੈਣ ਲਈ ਬੁਲਾਈ ਗਈ ਜ਼ਿਲ੍ਹਾ ਪ੍ਰਧਾਨਾਂ ਦੀ ਮੀਟਿੰਗ ਵਿੱਚ ਮੁੱਖ ਮੰਤਰੀ ਨੇ ਉਮੀਦਵਾਰਾਂ ਦੀ ਸ਼ਿਕਾਇਤ ਨੂੰ ਗੰਭੀਰਤਾ ਨਾਲ ਲਿਆ ਹੈ। ਪਾਰਟੀ ਸੂਤਰਾਂ ਮੁਤਾਬਕ ਪੰਜ ਜ਼ਿਲ੍ਹਿਆਂ ਦੇ ਪ੍ਰਧਾਨਾਂ ’ਤੇ ਗਾਜ਼ ਡਿੱਗਣ ਦੀ ਸੰਭਾਵਨਾ ਹੈ। ਹਿਸਾਰ ਤੋਂ ਭਾਜਪਾ ਉਮੀਦਵਾਰ ਰਣਜੀਤ ਚੌਟਾਲਾ ਤੇ ਸਿਰਸਾ ਤੋਂ ਉਮੀਦਵਾਰ ਅਸ਼ੋਕ ਤੰਵਰ ਵੱਲੋਂ ਕੀਤੀ ਸ਼ਿਕਾਇਤ ਦਾ ਮਾਮਲਾ ਮੁੱਖ ਮੰਤਰੀ ਨੇ ਆਪਣੇ ਹੱਥ ਵਿੱਚ ਲੈ ਲਿਆ ਹੈ। ਹੁਣ ਚਾਰ ਜੂਨ ਦੇ ਨਤੀਜਿਆਂ ਤੋਂ ਬਾਅਦ ਹੀ ਭਾਜਪਾ ਸਖ਼ਤ ਫੈਸਲਾ ਲਵੇਗੀ।

Advertisement

Advertisement
Author Image

joginder kumar

View all posts

Advertisement