ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਟਾਰੂਚੱਕ ਦੀ ਪਤਨੀ ਨੇ ਸਰਪੰਚੀ ਦੀ ਚੋਣ ਜਿੱਤੀ

07:53 AM Oct 16, 2024 IST

ਪਠਾਨਕੋਟ (ਐੱਨਪੀ ਧਵਨ):

Advertisement

ਪਿੰਡ ਕਟਾਰੂਚੱਕ ਵਿੱਚ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਪਤਨੀ ਉਰਮਿਲਾ ਦੇਵੀ ਨੇ ਸਰਪੰਚੀ ਦੀ ਚੋਣ ਲੜੀ। ਉਨ੍ਹਾਂ ਨੇ 197 ਵੋਟਾਂ ਦੇ ਫਰਕ ਨਾਲ ਵਿਰੋਧੀ ਉਮੀਦਵਾਰ ਸਾਵਨ ਕੁਮਾਰ ਨੂੰ ਹਰਾਇਆ। ਮੰਤਰੀ ਦੀ ਪਤਨੀ ਉਰਮਿਲਾ ਦੇਵੀ ਨੂੰ 372 ਵੋਟਾਂ ਮਿਲੀਆਂ, ਜਦਕਿ ਵਿਰੋਧੀ ਉਮੀਦਵਾਰ ਨੂੰ 175 ਵੋਟਾਂ ਮਿਲੀਆਂ ਅਤੇ ਨੋਟਾ ਨੂੰ 19 ਵੋਟਾਂ ਮਿਲੀਆਂ। ਜ਼ਿਕਰਯੋਗ ਹੈ ਕਿ ਮੰਤਰੀ ਦੀ ਪਤਨੀ ਉਰਮਿਲਾ ਦੇਵੀ ਪਿਛਲੇ 25 ਸਾਲਾਂ ਤੋਂ ਪਿੰਡ ਦੀ ਲਗਾਤਾਰ ਸਰਪੰਚ ਬਣਦੀ ਆ ਰਹੀ ਹੈ। ਲਾਲ ਚੰਦ ਕਟਾਰੂਚੱਕ ਵੀ ਇਸ ਪਿੰਡ ਤੋਂ ਇੱਕ ਵਾਰ ਸਰਪੰਚੀ ਦੀ ਚੋਣ ਜਿੱਤ ਚੁੱਕੇ ਹਨ। ਇਸ ਮੌਕੇ ਮੰਤਰੀ ਅਤੇ ਉਸ ਦੀ ਪਤਨੀ ਨੇ ਸਮੂਹ ਵੋਟਰਾਂ ਦਾ ਧੰਨਵਾਦ ਕੀਤਾ ਹੈ।

Advertisement
Advertisement