ਕਸ਼ਮੀਰ: ਲਾਪਤਾ ‘ਟੈਰੀਟੋਰੀਅਲ ਆਰਮੀ’ ਦੇ ਜਵਾਨ ਦੀ ਲਾਸ਼ ਮਿਲੀ
ਸ੍ਰੀਨਗਰ, 9 ਅਕਤੂਬਰ
ਸੁਰੱਖਿਆ ਬਲਾਂ ਨੇ ਜੰਮੂ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਤੋਂ ਲਾਪਤਾ ਸੈਨਿਕ ਦੀ ਗੋਲੀਆਂ ਨਾਲ ਵਿੰਨੀ ਲਾਸ਼ ਬਰਾਮਦ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ‘ਟੈਰੀਟੋਰੀਅਲ ਆਰਮੀ’ ਦੇ ਜਵਾਨ ਹਿਲਾਲ ਅਹਿਮਦ ਭੱਟ ਮੰਗਲਵਾਰ ਨੂੰ ਸ਼ਾਹ ਇਲਾਕੇ ਤੋਂ ਲਾਪਤਾ ਹੋ ਗਿਆ ਸੀ, ਜਿਸ ਦੀ ਲਾਸ਼ ਉਤਰਾਸੂ ਇਲਾਕੇ ਦੇ ਸਾਂਗਲਾਨ ਜੰਗਲੀ ਖੇਤਰ ਤੋਂ ਮਿਲੀ ਹੈ। ਉਨ੍ਹਾਂ ਦੱਸਿਆ ਕਿ ਲਾਪਤਾ ਜਵਾਨ ਦੀ ਭਾਲ ਲਈ ਅਭਿਆਨ ਸ਼ੁਰੂ ਕੀਤਾ ਗਿਆ ਸੀ।
OP KOKERNAG, #Anantnag
Based on intelligence input, a joint counter terrorist operation was launched by #IndianArmy alongwith @JmuKmrPolice & other agencies in Kazwan Forest #Kokernag on 08 Oct 24. Operation continued overnight as one soldier of Territorial Army was reported… pic.twitter.com/h1HV51ROKS
— Chinar Corps🍁 - Indian Army (@ChinarcorpsIA) October 9, 2024
ਸ੍ਰੀਨਗਰ ਸਥਿਤ ਸੈਨਾ ਦੀ ਚਿਨਾਰ ਕੋਰ ਨੇ ‘ਐਕਸ’ ’ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੁਫ਼ੀਆ ਜਾਣਕਾਰੀ ਦੇ ਅਧਾਰ ’ਤੇ ਅੱਠ ਅਕਤੂਬਰ ਨੂੰ ਭਾਰਤੀ ਸੈਨਾ ਨੇ ਪੁਲੀਸ ਅਤੇ ਹੋਰ ਏਜੰਸੀਆਂ ਨਾਲ ਮਿਲ ਕੇ ਕੋਕੇਰਨਾਗ ਦੇ ਕਜਵਾਨ ਜੰਗਲ ਵਿਚ ਅਤਿਵਾਦ ਵਿਰੋਧੀ ਅਭਿਆਨ ਸ਼ੁਰੂ ਕੀਤਾ ਸੀ, ਜੋ ਕਿ ਟੈਰੀਟੋਰੀਅਲ ਆਰਮੀ ਦੇ ਜਵਾਨ ਦੇ ਲਾਪਤਾ ਦੌਰਾਨ ਰਾਤਭਰ ਜਾਰੀ ਰਿਹਾ। ਪੀਟੀਆਈ