ਕਾਸਗੰਜ ਕਤਲ ਕਾਂਡ: ਐੱਨਆਈਏ ਅਦਾਲਤ ਵੱਲੋਂ 28 ਨੂੰ ਉਮਰ ਕੈਦ ਦੀ ਸਜ਼ਾ
05:44 AM Jan 04, 2025 IST
ਲਖਨਊ:
Advertisement
ਕੌਮੀ ਜਾਂਚ ਏਜੰਸੀ (ਐੱਨਆਈਏ) ਦੀ ਵਿਸ਼ੇਸ਼ ਅਦਾਲਤ ਨੇ ਅੱਜ ਕਾਸਗੰਜ ਦੇ ਬਹੁ-ਚਰਚਿਤ ਚੰਦਨ ਗੁਪਤਾ ਕਤਲ ਕਾਂਡ ’ਚ 28 ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਐੱਨਆਈਏ ਅਦਾਲਤ ਦੇ ਵਿਸ਼ੇਸ਼ ਜੱਜ ਵਿਵੇਕਾਨੰਦ ਸ਼ਰਨ ਤ੍ਰਿਪਾਠੀ ਨੇ ਸਾਰੇ ਦੋਸ਼ੀਆਂ ਨੂੰ 80-80 ਹਜ਼ਾਰ ਰੁਪਏ ਜੁਰਮਾਨਾ ਵੀ ਕੀਤਾ। ਚੰਦਨ ਦੀ 26 ਜਨਵਰੀ 2018 ਨੂੰ ਮੋਟਰਸਾਈਕਲ ’ਤੇ ਤਿਰੰਗਾ ਯਾਤਰਾ ਦੌਰਾਨ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਕੇਸ ਵਿੱਚ ਮੁਲਜ਼ਮਾਂ ’ਤੇ ਕਤਲ, ਇਰਾਦਾ ਕਤਲ, ਦੰਗੇ ਕਰਨ ਤੇ ਕੌਮੀ ਝੰਡੇ ਦੀ ਬੇਅਦਬੀ ਕਰਨ ਦੇ ਦੋਸ਼ ਲਾਏ ਗਏ ਸਨ। ਅਦਾਲਤ ਨੇ ਨਸੀਰੁੱਦੀਨ ਤੇ ਅਸੀਮ ਕੁਰੈਸ਼ੀ ਨੂੰ ਸਬੂਤਾਂ ਦੀ ਘਾਟ ਦਾ ਹਵਾਲਾ ਦਿੰਦਿਆਂ ਬਰੀ ਕਰ ਦਿੱਤਾ। ਸਰਕਾਰੀ ਵਕੀਲਾਂ ਅਨੁਸਾਰ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਚੰਦਨ ਗੁਪਤਾ ਆਪਣੇ ਭਰਾ ਵਿਵੇਕ ਗੁਪਤਾ ਤੇ ਹੋਰਾਂ ਨਾਲ ਤਿਰੰਗਾ ਯਾਤਰਾ ’ਚ ਸ਼ਾਮਲ ਸੀ। -ਪੀਟੀਆਈ
Advertisement
Advertisement