ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਾਰਤੀ ਚਿਦੰਬਰਮ ਨੇ ਰਿਸ਼ਵਤ ਲਈ: ਈਡੀ

07:43 AM Mar 22, 2024 IST

ਨਵੀਂ ਦਿੱਲੀ, 21 ਮਾਰਚ
ਐਨਫੋਰਸਮੈਂਟ ਡਾਇਰੈਕਟੋਰੇਟ ਨੇ ਅੱਜ ਦੋਸ਼ ਲਾਇਆ ਕਿ ਕਾਂਗਰਸੀ ਸੰਸਦ ਮੈਂਬਰ ਕਾਰਤੀ ਚਿਦੰਬਰਮ ਨੇ ਇੱਕ ਕੰਪਨੀ ਦੇ ਚੀਨੀ ਮੁਲਾਜ਼ਮਾਂ ਨੂੰ ਮੁੜ ਵੀਜ਼ਾ ਦਿਵਾਉਣ ਸਬੰਧੀ ਗ੍ਰਹਿ ਮੰਤਰਾਲੇ ਤੋਂ ਮਨਜ਼ੂਰੀ ਵਾਸਤੇ ਇੱਕ ਕਰੀਬੀ ਸਹਿਯੋਗੀ ਰਾਹੀਂ 50 ਲੱਖ ਰੁਪਏ ਰਿਸ਼ਵਤ ਲਈ ਸੀ। ਇਹ ਕੰਪਨੀ ਪੰਜਾਬ ਵਿੱਚ ਬਿਜਲੀ ਪਲਾਂਟ ਸਥਾਪਤ ਕਰ ਰਹੀ ਸੀ। ਏਜੰਸੀ ਨੇ ਇਹ ਦਾਅਵਾ ਵੀ ਕੀਤਾ ਕਿ ਕਥਿਤ ਰਿਸ਼ਵਤ ਵਾਲੀ ਰਕਮ ‘ਸ਼ੱਕੀ’ ਲੈਣ-ਦੇਣ ਰਾਹੀਂ ਕਾਰਤੀ ਦੇ ਕੰਟਰੋਲ ਵਾਲੀ ਇੱਕ ਕੰਪਨੀ ਵਿੱਚ ਨਿਵੇਸ਼ ਕੀਤੀ ਗਈ। ਕਾਰਤੀ ਚਿਦੰਬਰਮ (52) ਤਾਮਿਲਨਾਡੂ ਦੀ ਸ਼ਿਵਗੰਗਾ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਹਨ ਅਤੇ ਏਜੰਸੀ ਇਸ ਕੇਸ ’ਚ ਕਈ ਵਾਰ ਉਨ੍ਹਾਂ ਦੇ ਬਿਆਨ ਦਰਜ ਕਰ ਚੁੱਕੀ ਹੈ। ਕਾਰਤੀ ਨੇ ਕਿਹਾ ਕਿ ਉਨ੍ਹਾਂ ਦਾ ਵਕੀਲ ਇਨ੍ਹਾਂ ਦੋਸ਼ਾਂ ਬਾਰੇ ਅਦਾਲਤ ’ਚ ਸੁਣਵਾਈ ਦੌਰਾਨ ਜਵਾਬ ਦੇਵੇਗਾ। ਸੰਘੀ ਏਜੰਸੀ ਨੇ ਇਹ ਦੋਸ਼ ਕਾਰਤੀ, ਉਨ੍ਹਾਂ ਵੱਲੋਂ ਚਲਾਈ ਜਾਂਦੀ ਕੰਪਨੀ ਐਡਵਾਂਟੇਜ ਸਟ੍ਰੈਟਜਿਕ ਕੰਸਲਟਿੰਗ ਪ੍ਰਾਈਵੇਟ ਲਿਮਟਿਡ, ਉਨ੍ਹਾਂ ਦੇ ਕਥਿਤ ਕਰੀਬੀ ਸਹਿਯੋਗੀ ਅਤੇ ਅਕਾਊਟੈਂਟ ਐੱਸ. ਭਾਸਕਰਰਮਨ, ਤਲਵੰਡੀ ਸਾਬੋ ਪਾਵਰ ਪਲਾਂਟ ਲਿਮਟਿਡ ਅਤੇ ਹੋਰਨਾਂ ਖ਼ਿਲਾਫ਼ ਦਾਇਰ ਚਾਰਜਸ਼ੀਟ ਵਿੱਚ ਲਾਏ ਹਨ। ਚੀਨੀ ਕਰਮਚਾਰੀ ਤਲਵੰਡੀ ਸਾਬੋ ਪਾਵਰ ਲਿਮਟਿਡ ਵਿੱਚ ਤਾਇਨਾਤ ਸਨ। ਦਿੱਲੀ ਵਿੱਚ ਇੱਕ ਪੀਐੱਮਐੱਲਏ ਅਦਾਲਤ ਨੇ 19 ਮਾਰਚ ਨੂੰ ਸਰਕਾਰੀ ਧਿਰ ਦੀ ਇਕ ਸ਼ਿਕਾਇਤ ਦਾ ਨੋਟਿਸ ਲਿਆ। ਅਦਾਲਤ ਨੇ ਕਾਰਤੀ ਚਿਦੰਬਰਮ ਸਣੇ ਨਾਮਜ਼ਦ ਸਾਰੇ ਮੁਲਜ਼ਮਾਂ ਨੂੰ 15 ਅਪਰੈਲ ਨੂੰ ਪੇਸ਼ ਹੋਣ ਦਾ ਹੁਕਮ ਦਿੱਤਾ ਹੈ। ਹੋਰ ਮੁਲਜ਼ਮਾਂ ਵਿੱਚ ਪਦਮ ਦੁਗਰ, ਵਿਕਾਸ ਮਖਾਰੀਆ, ਮਨਸੂਰ ਸਿੱਦੀਕੀ ਅਤੇ ਦੁਗਰ ਹਾਊਸਿੰਗ ਲਿਮਟਿਡ ਸ਼ਾਮਲ ਹਨ। -ਪੀਟੀਆਈ

Advertisement

Advertisement
Advertisement