ਕਾਰਤਿਕ ਨੇ ਫ਼ਿਲਮ ‘ਭੂੁਲ ਭੂਲਈਆ-3’ ਦਾ ਪੋਸਟਰ ਸਾਂਝਾ ਕੀਤਾ
ਮੁੰਬਈ:
ਫ਼ਿਲਮਸਾਜ਼ਾਂ ਨੇ ਬੌਲੀਵੁੱਡ ਅਦਾਕਾਰ ਕਾਰਤਿਕ ਆਰੀਅਨ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ ‘ਭੂੁਲ ਭੂਲਈਆ-3’ ਦਾ ਦਿਲਚਸਪ ਪੋਸਟਰ ਸਾਂਝਾ ਕੀਤਾ ਤੇ ਕਿਹਾ ਕਿ ਆਖਰ ਉਡੀਕ ਖਤਮ ਹੋ ਗਈ ਹੈ। ਕਾਰਤਿਕ ਨੇ ਇੰੰਸਟਾਗ੍ਰਾਮ ’ਤੇ ਪੋਸਟਰ ਸਾਂਝਾ ਕੀਤਾ ਤੇ ਕੈਪਸ਼ਨ ’ਚ ਲਿਖਿਆ, ‘ਇਸ ਦੀਵਾਲੀ ’ਤੇ ਦਰਵਾਜ਼ਾ ਖੁੱਲ੍ਹੇਗਾ।’ ਅਦਾਕਾਰ ਵੱਲੋਂ ਸਾਂਝੇ ਕੀਤੇ ਪੋਸਟਰ ’ਤੇ ਤਾਲਾ ਬੰਦ ਦਰਵਾਜ਼ਾ ਦਿਖਾਈ ਦੇ ਰਿਹਾ ਹੈ, ਜਿਸ ’ਤੇ ਖੂਨ ਦੇ ਦਾਗ ਲੱਗੇ ਹੋਏ ਹਨ। ਇਹ ਪੋਸਟਰ ਸੋਸ਼ਲ ਮੀਡੀਆ ’ਤੇ ਸਾਂਝਾ ਹੁੰਦਿਆਂ ਹੀ ਪ੍ਰਸ਼ੰਸਕਾਂ ਨੇ ਇਸ ’ਤੇ ਕੁਮੈਂਟ ਕਰਦਿਆਂ ਫ਼ਿਲਮ ਪ੍ਰਤੀ ਆਪਣੀ ਉਕਸੁਕਤਾ ਦਾ ਇਜ਼ਹਾਰ ਕੀਤਾ ਹੈ। ਕਾਰਤਿਕ ਨੇ ਅੱਜ ਪੋਸਟ ਦੇ ਨਾਲ ਲਿਖਿਆ, ‘ਅਰੇ ਪਾਗਲੋ, ਭੂੁਲ ਭੂਲੱਈਆ-3 ਹਵੇਲੀ ਦਾ ਦਰਵਾਜ਼ਾ ਇੱਕ ਵਾਰ ਫਿਰ ਖੁੱਲ੍ਹਣ ਲਈ ਤਿਆਰ ਹੋ ਚੁੱਕਾ ਹੈ। ਇਸ ਦੀਵਾਲੀ ’ਤੇ ਮਿਲਾਂਗੇ।’ ਦੱਸਣਯੋਗ ਹੈ ਕਿ ਅਨੀਸ ਬਜ਼ਮੀ ਦੇ ਨਿਰਦੇਸ਼ਨ ਵਾਲੀ ਇਸ ਫ਼ਿਲਮ ’ਚ ਕਾਰਤਿਕ ਆਰੀਅਨ ਦੇ ਨਾਲ ਤ੍ਰਿਪਤੀ ਦਿਮਰੀ ਵੀ ਨਜ਼ਰ ਆਵੇਗੀ। ਪ੍ਰਸ਼ੰਸਕਾਂ ਨੇ ਕਾਰਤਿਕ ਦੀ ਪੋਸਟ ’ਤੇ ਕੁਮੈਟਾਂ ’ਚ ਲਿਖਿਆ ਹੈ ਕਿ ਉਹ ਫ਼ਿਲਮ ਲਈ ਹੋਰ ਜ਼ਿਆਦਾ ਉਡੀਕ ਨਹੀਂ ਕਰ ਸਕਦੇ। -ਏਐੱਨਆਈ