For the best experience, open
https://m.punjabitribuneonline.com
on your mobile browser.
Advertisement

ਕਾਰਤਿਕ ਆਰੀਅਨ ਵੱਲੋਂ ‘ਭੂਲ ਭੁਲੱਈਆ 3’ ਦੀ ਸ਼ੂਟਿੰਗ ਸ਼ੁਰੂ

08:09 AM Mar 10, 2024 IST
ਕਾਰਤਿਕ ਆਰੀਅਨ ਵੱਲੋਂ ‘ਭੂਲ ਭੁਲੱਈਆ 3’ ਦੀ ਸ਼ੂਟਿੰਗ ਸ਼ੁਰੂ
Advertisement

ਮੁੰਬਈ: ਬੌਲੀਵੁੱਡ ਅਦਾਕਾਰ ਕਾਰਤਿਕ ਆਰੀਅਨ ਨੇ ਫ਼ਿਲਮ ‘ਭੂਲ ਭੁਲੱਈਆ-3’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਕਾਰਤਿਕ ਦੀ ਫਿਲਮ ‘ਭੂਲ ਭੁਲੱਈਆ 2’ ਬਾਕਸ ਆਫਿਸ ’ਤੇ ਹਿੱਟ ਰਹੀ ਸੀ ਤੇ ਉਸ ਦੇ ਚਾਹੁਣ ਵਾਲੇ ਫਿਲਮ ਦੇ ਅਗਲੇ ਭਾਗ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਕਾਰਤਿਕ ਨੇ ਅੱਜ ਇੰਸਟਾਗ੍ਰਾਮ ’ਤੇ ਪੋਸਟ ਸ਼ਾਂਝੀ ਕਰਦਿਆਂ ਆਖਿਆ ਕਿ ਉਸ ਨੇ ਆਪਣੇ ਕਰੀਅਰ ਦੀ ਸਭ ਤੋਂ ਵੱਡੀ ਫਿਲਮ ‘ਭੂਲ ਭੁੁਲੱਈਆ 3’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਇਸ ਤਸਵੀਰ ਵਿਚ ਉਹ ਦੇਵੀ ਦੇਵਤਿਆਂ ਦੀ ਤਸਵੀਰ ਅੱਗੇ ਪ੍ਰਾਰਥਨਾ ਕਰਦਾ ਦੇਖਿਆ ਜਾ ਸਕਦਾ ਹੈ। ਉਸ ਨੇ ਲਿਖਿਆ, ‘ਅੱਜ ਮੇਰੇ ਕਰੀਅਰ ਦੀ ਸਭ ਤੋਂ ਵੱਡੀ ਫਿਲਮ ਦੀ ਸ਼ੁਰੂਆਤ... ਸ਼ੁਭ ਆਰੰਭ... ਭੂਲ ਭੁਲੱਈਆ 3..!’ ਇਸ ਫਿਲਮ ਵਿਚ ਵਿਦਿਆ ਬਾਲਨ ਅਤੇ ਤ੍ਰਿਪਤੀ ਡਿਮਰੀ ਵੀ ਹਨ। ਇਹ ਹਿੰਦੀ ਡਰਾਉਣੀ ਕਾਮੇਡੀ ਫਿਲਮ ‘ਭੂਲ ਭੁਲੱਈਆ’ ਦਾ ਤੀਜਾ ਭਾਗ ਹੈ। ਇਸ ਦੇ ਪਹਿਲੇ ਭਾਗ ਦਾ ਨਿਰਦੇਸ਼ਨ ਪ੍ਰਿਆਦਰਸ਼ਨ ਨੇ ਕੀਤਾ ਸੀ ਤੇ ਇਹ ਫਿਲਮ 2007 ਵਿੱਚ ਰਿਲੀਜ਼ ਹੋਈ ਸੀ। ਇਸ ਤੋਂ ਪਹਿਲਾਂ ਕਾਰਤਿਕ ਤੇ ਤ੍ਰਿਪਤੀ ਡਿਮਰੀ ਨੂੰ ਟੀ-ਸੀਰੀਜ਼ ਦੇ ਦਫ਼ਤਰ ਵਿਚ ਦੇਖਿਆ ਗਿਆ ਸੀ ਤੇ ਇਹ ਕਿਆਸ ਲਾਏ ਜਾ ਰਹੇ ਸਨ ਕਿ ਉਹ ਭੂਲ ਭੁਲੱਈਆ-3 ਸਬੰਧੀ ਮੀਟਿੰਗ ਕਰਨ ਆਏ ਹਨ। -ਆਈਏਐੱਨਐੱਸ

Advertisement

Advertisement
Author Image

sukhwinder singh

View all posts

Advertisement
Advertisement
×