For the best experience, open
https://m.punjabitribuneonline.com
on your mobile browser.
Advertisement

ਕਰਤਾਰਪੁਰ: ਸਵਾਰੀਆਂ ਨੂੰ ਬੱਸ ਅੱਡੇ ਦੀ ਸਹੂਲਤ ਦੇਣ ਤੋਂ ਅਸਮਰੱਥ ਹੈ ਕੌਂਸਲ

11:03 AM Apr 08, 2024 IST
ਕਰਤਾਰਪੁਰ  ਸਵਾਰੀਆਂ ਨੂੰ ਬੱਸ ਅੱਡੇ ਦੀ ਸਹੂਲਤ ਦੇਣ ਤੋਂ ਅਸਮਰੱਥ ਹੈ ਕੌਂਸਲ
ਬੱਸ ਚਾਲਕ ਸੜਕ ਕਿਨਾਰੇ ਬੱਸਾਂ ਰੋਕ ਤੇ ਸਵਾਰੀਆਂ ਚੜ੍ਹਾਉਂਦੇ ਹੋਏ।
Advertisement

ਗੁਰਨੇਕ ਸਿੰਘ ਵਿਰਦੀ
ਕਰਤਾਰਪੁਰ, 7 ਅਪਰੈਲ
ਕੌਮੀ ਮਾਰਗ ਤੋਂ ਜੰਗੇ ਆਜ਼ਾਦੀ ਸਮਾਰਕ ਦੇ ਸਾਹਮਣੇ ਸਰਵਿਸ ਲੇਨ ’ਤੇ ਬਣੇ ਕੱਟ ਤੋਂ ਬੱਸਾਂ ਅਤੇ ਹੋਰ ਭਾਰੀ ਵਾਹਨ ਕਰਤਾਰਪੁਰ ਆਉਂਦੇ ਹਨ। ਇੱਥੋਂ ਕਪੂਰਥਲਾ ਅਤੇ ਵਾਇਆ ਕਿਸ਼ਨਗੜ੍ਹ ਦੂਜੇ ਰਾਜ ਜੰਮੂ ਕਸ਼ਮੀਰ ਜਾਣ ਲਈ ਵਾਹਨ ਲੰਘਦੇ ਹਨ ਪਰ ਤ੍ਰਾਸਦੀ ਇਹ ਹੈ ਕਿ ਕਾਫੀ ਸਮਾਂ ਬੀਤ ਜਾਣ ਉਪਰੰਤ ਬੱਸਾਂ ਦੇ ਠਹਿਰਾਓ ਲਈ ਕਰਤਾਰਪੁਰ ਨੂੰ ਬੱਸ ਅੱਡਾ ਨਸੀਬ ਨਹੀਂ ਹੋਇਆ।
ਨਗਰ ਕੌਂਸਲ ਕਰਤਾਰਪੁਰ ਅੱਡਾ ਫੀਸ ਦੇ ਨਾਮ ’ਤੇ ਲੱਖਾਂ ਰੁਪਏ ਵਸੂਲ ਕਰਨ ਦੇ ਬਾਵਜੂਦ ਇੱਥੋਂ ਬੱਸਾਂ ਵਿੱਚ ਚੜ੍ਹਨ ਵਾਲੀਆਂ ਸਵਾਰੀਆਂ ਨੂੰ ਸਹੂਲਤਾਂ ਦੇਣ ਵਿੱਚ ਮਨਫੀ ਹੋ ਗਈ ਹੈ। ਕੌਮੀ ਮਾਰਗ ’ਤੇ ਪੁਲ ਬਣਿਆ ਹੋਣ ਕਾਰਨ ਬੱਸਾਂ ਅਤੇ ਹੋਰ ਸਵਾਰੀਆਂ ਢੋਹਣ ਵਾਲੇ ਵਾਹਨ ਸਰਵਿਸ ਲੇਨ ਤੋਂ ਹੋ ਕੇ ਲੰਘਦੇ ਹਨ।
ਨਗਰ ਕੌਂਸਲ ਵੱਲੋਂ ਇੱਥੇ ਰੁਕਣ ਵਾਲੀਆਂ ਬੱਸਾਂ ਅਤੇ ਆਟੋ ਚਾਲਕਾਂ ਕੋਲੋਂ ਅੱਡਾ ਫੀਸ ਲਈ ਠੇਕੇਦਾਰ ਵੱਲੋਂ ਤੈਅ ਕੀਤੀ ਰਕਮ ਦੀ ਭਰਪਾਈ ਨਾ ਹੋਣ ਕਾਰਨ ਆਪਣਾ ਕੰਮ ਅੱਧ ਵਿਚਕਾਰ ਛੱਡਣ ਕਾਰਨ ਪਰਚੀਆਂ ਦੀ ਵਸੂਲੀ ਨਗਰ ਕੌਂਸਲ ਦੇ ਕਰਮਚਾਰੀ ਕਰ ਰਹੇ ਹਨ।
ਇੱਥੇ ਸਵਾਰੀਆਂ ਨੂੰ ਸੜਕ ਦੇ ਵਿਚਕਾਰ ਬੱਸਾਂ ਰੋਕ ਕੇ ਚੜ੍ਹਾਇਆ ਅਤੇ ਉਤਾਰਿਆ ਜਾਂਦਾ ਹੈ। ਸਵਾਰੀਆਂ ਨੂੰ ਧੁੱਪ ਅਤੇ ਠੰਢ ਤੋਂ ਬਚਣ ਲਈ ਨਗਰ ਕੌਂਸਲ ਵੱਲੋਂ ਨਾ ਹੀ ਸ਼ੈੱਡ ਬਣਾਇਆ ਗਿਆ ਹੈ ਅਤੇ ਨਾ ਹੀ ਬੈਠਣ ਦੇ ਯੋਗ ਪ੍ਰਬੰਧ ਕੀਤੇ ਗਏ ਹਨ।
ਇੱਥੇ ਬੱਚੇ ਔਰਤਾਂ ਬਜ਼ੁਰਗਾਂ ਤੋਂ ਇਲਾਵਾ ਕਾਲਜ ਦੇ ਵਿਦਿਆਰਥੀ ਸੜਕਾਂ ਦੇ ਆਸ ਪਾਸ ਖੜ੍ਹੇ ਹੋ ਕੇ ਬੱਸ ਦਾ ਇੰਤਜ਼ਾਰ ਕਰਨ ਲਈ ਮਜਬੂਰ ਹੋ ਰਹੇ ਹਨ। ਇੱਥੇ ਬੱਸਾਂ ਰੋਕਣ ਵਾਲੇ ਸਥਾਨ ਤੇ ਸਮਾਜ ਸੇਵੀ ਸੰਸਥਾ ਵੱਲੋਂ ਸਵਾਰੀਆਂ ਦੇ ਬੈਠਣ ਲਈ ਆਪਣੇ ਤੌਰ ’ਤੇ ਬੈਂਚ ਰਖਵਾਏ ਹੋਏ ਹਨ।
ਨਗਰ ਕੌਂਸਲ ਕਰਤਾਰਪੁਰ ਦੇ ਕਾਰਜ ਸਾਧਕ ਅਫਸਰ ਦੇਸ ਰਾਜ ਨੇ ਦੱਸਿਆ ਕਿ ਅੱਡਾ ਫੀਸ ਦੀ ਵਸੂਲੀ ਲਈ ਤੈਅ ਕੀਤੀ ਰਕਮ ਠੇਕੇਦਾਰ ਵੱਲੋਂ ਨਾ ਭਰਨ ਕਰਕੇ ਠੇਕਾ ਰੱਦ ਕਰ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਅੱਡਾ ਫੀਸ ਲਈ ਰਕਮ ਜ਼ਿਆਦਾ ਹੋਣ ਕਾਰਨ ਇਸ ਦੀ ਅਨੁਮਾਨਿਤ ਕੀਮਤ ਘੱਟ ਕਰਨ ਲਈ ਮਤਾ ਪਾਸ ਕਰ ਕੇ ਜਲਦੀ ਬੋਲੀ ਕਰਵਾਈ ਜਾਵੇਗੀ।

Advertisement

Advertisement
Author Image

Advertisement
Advertisement
×