ਕਰਤਾਰਪੁਰ: ਦੀਵਾਲੀ ਦੀ ਰਾਤ ਘਰੇਲੂ ਕਲੇਸ਼ ਕਾਰਨ ਪਤੀ ਦਾ ਕਤਲ ਕਰਨ ਬਾਅਦ 4 ਬੱਚਿਆਂ ਦੀ ਮਾਂ ਫ਼ਰਾਰ
11:32 AM Nov 13, 2023 IST
ਗੁਰਨੇਕ ਸਿੰਘ ਵਿਰਦੀ
ਕਰਤਾਰਪੁਰ, 13 ਨਵੰਬਰ
ਘਰੇਲੂ ਕਲੇਸ਼ ਕਾਰਨ ਪਰਵਾਸੀ ਮਜ਼ਦੂਰ ਦੀ ਪਤਨੀ ਨੇ ਪਤੀ ਦੇ ਸਿਰ ’ਤੇ ਵਾਰ ਕਰਕੇ ਉਸ ਨੂੰ ਕਤਲ ਕਰ ਦਿੱਤਾ। ਥਾਣਾ ਲਾਂਬੜਾ ਦੇ ਪਿੰਡ ਲਲੀਆਂ ਕਲਾਂ ਵਿੱਚ ਪਰਵਾਸੀ ਮਜ਼ਦੂਰ ਮਸੀ ਮਸੂਰ ਅਤੇ ਉਸ ਦੀ ਪਤਨੀ ਆਪਣੇ ਚਾਰ ਬੱਚਿਆਂ ਸਮੇਤ ਰਹਿ ਰਹੇ ਸਨ। ਘਰੇਲੂ ਕਲੇਸ਼ ਕਾਰਨ ਦੀਵਾਲੀ ਦੀ ਰਾਤ ਪਤਨੀ ਨੇ ਪਤੀ ਦੇ ਸਿਰ ’ਤੇ ਕਥਿਤ ਵਾਰ ਕਰਕੇ ਉਸ ਨੂੰ ਮਾਰ ਦਿੱਤਾ ਹੈ। ਥਾਣਾ ਲਾਂਬੜਾ ਦੇ ਮੁਖੀ ਅਮਨ ਸੈਣੀ ਨੇ ਦੱਸਿਆ ਕਿ ਪਤੀ ਦਾ ਕਥਿਤ ਤੌਰ ’ਤੇਕਤਲ ਕਰਨ ਬਾਅਦ ਔਰਤ ਬੱਚਿਆਂ ਨੂੰ ਛੱਡ ਕੇ ਫ਼ਰਾਰ ਹੋ ਗਈ। ਪਰਵਾਸੀ ਮਜ਼ਦੂਰ ਝਾਰਖੰਡ ਦਾ ਰਹਿਣ ਵਾਲਾ ਹੈ ਤੇ ਤਿੰਨ ਸਾਲ ਬਾਅਦ ਆਪਣੇ ਘਰ ਵਾਪਸ ਜਾਂਦਾ ਸੀ ਅਤੇ ਛੇ ਮਹੀਨੇ ਉੱਥੇ ਰਹਿਣ ਉਪਰੰਤ ਵਾਪਸ ਇੱਥੇ ਆ ਕੇ ਕੰਮ ਕਰਨ ਲੱਗ ਜਾਂਦਾ ਸੀ। ਪੁਲੀਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਲੰਧਰ ਭੇਜ ਦਿੱਤੀ ਹੈ।
Advertisement
Advertisement