ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਧੁੱਸੀ ਬੰਨ੍ਹ ਦੀ ਮਜ਼ਬੂਤੀ ਤੱਕ ਚੱਲਦੀ ਰਹੇਗੀ ਕਾਰਸੇਵਾ: ਸੀਚੇਵਾਲ

11:19 AM Aug 06, 2023 IST
ਬੰਨ੍ਹ ਮਜ਼ਬੂਤ ਕੀਤੇ ਜਾਣ ਦਾ ਦ੍ਰਿਸ਼। -ਫੋਟੋ: ਪੰਜਾਬੀ ਟ੍ਰਿਬਿਊਨ

ਨਿੱਜੀ ਪੱਤਰ ਪ੍ਰੇਰਕ
ਜਲੰਧਰ 5 ਅਗਸਤ
ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਵਿੱਚ ਗੱਟਾ ਮੁੰਡੀ ਕਾਸੂ ਕੋਲ ਆਏ ਪਾੜ ਨੂੰ ਪੂਰਨ ਤੋਂ ਬਾਅਦ ਬੰਨ੍ਹ ਦੀ ਮਜ਼ਬੂਤੀ ਲਈ ਅੱਜ ਸਾਰਾ ਦਿਨ ਮਿੱਟੀ ਦੀਆਂ ਟਰਾਲੀਆਂ ਆਉਂਦੀਆਂ ਰਹੀਆਂ। ਕਾਰਸੇਵਾ ਦੀ ਅਗਵਾਈ ਕਰ ਰਹੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਧੁੱਸੀ ਬੰਨ੍ਹ ਦੀ ਮਜ਼ਬੂਤੀ ਲਈ ਕਾਰਸੇਵਾ ਲਗਾਤਾਰ ਚੱਲਦੀ ਰਹੇਗੀ। ਉਨ੍ਹਾਂ ਵੱਖ-ਵੱਖ ਜ਼ਿਲ੍ਹਿਆਂ ਤੋਂ ਮਿੱਟੀ ਦੀਆਂ ਟਰਾਲੀਆਂ ਲੈ ਕੇ ਆ ਰਹੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਬਰਸਾਤਾਂ ਤੱਕ ਲਗਾਤਾਰ ਧੁੱਸੀ ਬੰਨ੍ਹ ’ਤੇ ਚੌਕਸੀ ਰੱਖਣ।
ਦੇਰ ਸ਼ਾਮ ਆਏ ਮੀਂਹ ਨਾਲ ਕਾਰਸੇਵਾ ਦਾ ਕੰਮ ਕੁੱਝ ਸਮੇਂ ਲਈ ਰੁਕਿਆ ਰਿਹਾ। ਹੜ੍ਹ ਪੀੜਤ ਇਲਾਕੇ ਨੇ ਇਸ ਗੱਲ ਦਾ ਸ਼ੁਕਰ ਮਨਾਇਆ ਕਿ ਮੀਂਹ ਪੈਣ ਤੋਂ ਪਹਿਲਾਂ ਹੀ ਗੱਟਾ ਮੁੰਡੀ ਕਾਸੂ ਵਾਲਾ ਪਾੜ ਪੂਰ ਹੋ ਗਿਆ ਹੈ। ਅੱਜ ਬੰਨ੍ਹ ਮਜ਼ਬੂਤ ਕਰਨ ਲਈ ਜਿੱਥੇ 3 ਐਕਸਵੇਟਰ ਮਸ਼ੀਨਾਂ, 3 ਜੇਸੀਬੀ ਤੇ ਦਰਜਨਾਂ ਟਰੈਕਟਰ ਦਿਨ-ਰਾਤ ਲੱਗੇ ਹੋਏ ਹਨ। ਸੰਤ ਸੀਚੇਵਾਲ ਨੇ ਕਿਹਾ ਕਿ ਬੰਨ੍ਹ ਬੰਨਣ ਦਾ ਇਹ ਸਾਰਾ ਕਾਰਜ ਸੇਵਾ ਰਾਹੀਂ ਹੀ ਕੀਤਾ ਜਾ ਰਿਹਾ ਹੈ। ਅੱਜ ਸ਼ਾਮ ਤੱਕ ਲਗਭਗ 500 ਦੇ ਕਰੀਬ ਮਿੱਟੀ ਦੀਆਂ ਟਰਾਲੀਆਂ ਧੁੱਸੀ ਬੰਨ੍ਹ ਤੱਕ ਪਹੁੰਚੀਆਂ।
ਮਾਊ ਸਾਹਿਬ ਤੋਂ ਲਗਾਤਾਰ ਮਿੱਟੀ ਦੀਆਂ ਟਰਾਲੀਆਂ ਲੈ ਕੇ ਪਹੁੰਚ ਰਹੇ ਨੌਜਵਾਨਾਂ ਵੱਲੋਂ ਸੰਤ ਸੀਚੇਵਾਲ ਨੂੰ ਅਪੀਲ ਕੀਤੀ ਗਈ ਕਿ ਉਨ੍ਹਾਂ ਦੇ ਪਿੰਡ ਕੋਲ ਬੰਨ੍ਹ ਕਮਜ਼ੋਰ ਹੈ ਤੇ ਦਰਿਆ ਵਿੱਚ ਪਾਣੀ ਜ਼ਿਆਦਾ ਆਉਣ ਨਾਲ ਕਦੇ ਵੀ ਢਾਅ ਲੱਗ ਸਕਦੀ ਹੈ। ਸੰਤ ਸੀਚੇਵਾਲ ਨੇ ਭਰੋਸਾ ਦਿੱਤਾ ਕਿ ਸੰਸਦ ਦੇ ਸੈਸ਼ਨ ਤੋਂ ਬਾਅਦ ਉਹ ਮਾਊ ਸਾਹਿਬ ਆ ਕੇ ਨਿਰੀਖਣ ਕਰਨਗੇ ਤੇ ਉਨ੍ਹਾਂ ਦੀ ਹਰ ਸੰਭਵ ਮਦਦ ਕਰਨਗੇ ਤੇ ਜੇਕਰ ਲੋੜ ਪਈ ਤਾਂ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਇਸੇ ਤਰਜ਼ ’ਤੇ ਹੀ ਕਾਰਸੇਵਾ ਕਰਨਗੇ।

Advertisement

Advertisement