ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਾਰਸੇਵਾ ਵਾਲੇ ਬਾਬਿਆਂ ਨੇ ਸੜਕ ਦੀ ਮੁਰੰਮਤ ਸ਼ੁਰੂ ਕਰਵਾਈ

08:45 AM Feb 17, 2024 IST
ਸੜਕ ਦੀ ਮੁਰੰਮਤ ਸ਼ੁਰੂ ਕਰਵਾਉਂਦੇ ਹੋਏ ਬਾਬਾ ਸੁੱਚਾ ਸਿੰਘ ਤੇ ਸੰਗਤ। -ਫੋਟੋ: ਰੈਤ

ਪੱਤਰ ਪ੍ਰੇਰਕ
ਨੂਰਪੁਰ ਬੇਦੀ, 16 ਫਰਵਰੀ
ਸ੍ਰੀ ਆਨੰਦਪੁਰ ਸਾਹਿਬ ਤੋਂ ਗੜ੍ਹਸ਼ੰਕਰ ਮੁੱਖ ਸੜਕ ਦਾ 20 ਕਿਲੋਮੀਟਰ ਦਾ ਟੋਟਾ ਕਾਫ਼ੀ ਸਮੇਂ ਤੋਂ ਖਸਤਾ ਹਾਲਤ ਵਿੱਚ ਸੀ। ਅੱਜ ਕਾਹਨਪੁਰ ਖੂਹੀ ਤੋਂ ਸਿੰਘਪੁਰ ਤੱਕ ਸੜਕ ਦੀ ਮੁਰੰਮਤ ਸ੍ਰੀ ਆਨੰਦਪੁਰ ਸਾਹਿਬ ਤੋਂ ਕਿਲ੍ਹਾ ਸ਼੍ਰੀ ਆਨੰਦਗੜ੍ਹ ਸਾਹਿਬ ਵਾਲਿਆਂ ਬਾਬਿਆਂ ਨੇ ਸ਼ੁਰੂ ਕਰਵਾਈ। ਇਹ ਸੜਕ ਦਾ ਟੋਟਾ ਜ਼ਿਲ੍ਹਾ ਹੁਸ਼ਿਆਪੁਰ ਵਿੱਚ ਆਉਂਦਾ ਹੈ ਜਦੋਂਕਿ ਕੁਝ ਸੜਕ ਰੂਪਨਗਰ ਜ਼ਿਲ੍ਹੇ ਅਤੇ ਨਵਾਂਸ਼ਹਿਰ ਜ਼ਿਲ੍ਹੇ ਵਿੱਚ ਆਉਂਦੀ ਹੈ। ਇਸ ਮੌਕੇ ਕਿਲ੍ਹਾ ਸ੍ਰੀ ਆਨੰਦਗੜ੍ਹ ਸਾਹਿਬ ਦੇ ਮੁਖੀ ਬਾਬਾ ਸੁੱਚਾ ਸਿੰਘ, ਉਪ ਮੁਖੀ ਬਾਬਾ ਸਤਨਾਮ ਸਿੰਘ, ਸੁਖਦੇਵ ਸਿੰਘ ਭੋਰ ਆਦਿ ਹਾਜ਼ਰ ਸਨ। ਕਾਰ ਸੇਵਾ ਵਾਲੇ ਬਾਬਿਆਂ ਨੇ ਉਥੇ ਲੰਗਰ ਵੀ ਸ਼ੁਰੂ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਇਸ ਸੰਸਥਾ ਨੇ ਕਈ ਸਕੂਲ, ਗੁਰਦੁਆਰੇ ਅਤੇ ਪੁਲਾਂ ਨੂੰ ਬਣਾ ਕੇ ਸੰਗਤ ਦੇ ਸਪੁਰਦ ਕੀਤਾ ਹੈ।

Advertisement

Advertisement