ਕਰਨਾਟਕ: ਪ੍ਰੇਮ ਪ੍ਰਸਤਾਵ ਰੱਦ ਕਰਨ ਤੋਂ ਨਾਰਾਜ਼ ਨੌਜਵਾਨ ਨੇ ਮੁਟਿਆਰ ਦੀ ਘਰ ’ਚ ਛੁਰਾ ਮਾਰ ਕੇ ਹੱਤਿਆ ਕੀਤੀ
02:02 PM May 15, 2024 IST
ਹੁਬਲੀ (ਕਰਨਾਟਕ), 15 ਮਈ
ਅੱਜ 21 ਸਾਲਾ ਮੁਟਿਆਰ ਵੱਲੋਂ ਪ੍ਰੇਮ ਪ੍ਰਸਤਾਵ ਰੱਦ ਕਰਨ ਬਾਅਦ ਨੌਜਵਾਨ ਨੇ ਉਸ ਨੂੰ ਛੁਰਾ ਮਾਰ ਕੇ ਕਤਲ ਕਰ ਦਿੱਤਾ। ਹੈਰਾਨੀ ਹੈ ਕਿ ਮੁਟਿਆਰ ਨੂੰ ਛੁਰਾ ਉਸ ਦੇ ਘਰ ਜਾ ਕੇ ਮਾਰਿਆ। ਪੁਲੀਸ ਨੇ ਦੱਸਿਆ ਕਿ 23 ਸਾਲਾ ਵਿਸ਼ਵਾ ਉਰਫ਼ ਗਿਰੀਸ਼ ਸਾਵੰਤ ਨੇ ਸਵੇਰੇ ਕਰੀਬ 5.45 ਵਜੇ ਅੰਜਲੀ ਅੰਬੀਗੇਰਾ ਦੇ ਘਰ ਦਾ ਦਰਵਾਜ਼ਾ ਖੜਕਾਇਆ, ਜਦੋਂ ਉਸ ਨੇ ਦਰਵਾਜ਼ਾ ਖੋਲ੍ਹਿਆ ਤਾਂ ਨੌਜਵਾਨ ਨੇ ਚਾਕੂ ਨਾਲ ਉਸ ਦੀ ਹੱਤਿਆ ਕਰ ਦਿੱਤੀ ਅਤੇ ਫ਼ਰਾਰ ਹੋ ਗਿਆ। ਪੁਲੀਸ ਨੇ ਦੱਸਿਆ ਕਿ ਧਾਰਾ 302 ਦੇ ਤਹਿਤ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਸ ਨੂੰ ਫੜਨ ਲਈ ਟੀਮਾਂ ਬਣਾ ਦਿੱਤੀਆਂ ਹਨ।
Advertisement
Advertisement