For the best experience, open
https://m.punjabitribuneonline.com
on your mobile browser.
Advertisement

ਕਰਨਾਟਕ: ਕਤਲ ਮਾਮਲੇ ’ਚ ਕੰਨੜ ਸੁਪਰਸਟਾਰ ਦਰਸ਼ਨ ਪੁਲੀਸ ਹਿਰਾਸਤ ’ਚ

01:56 PM Jun 11, 2024 IST
ਕਰਨਾਟਕ  ਕਤਲ ਮਾਮਲੇ ’ਚ ਕੰਨੜ ਸੁਪਰਸਟਾਰ ਦਰਸ਼ਨ ਪੁਲੀਸ ਹਿਰਾਸਤ ’ਚ
ਫੋਟੋ: X/ @dasadarshan
Advertisement

ਬੰਗਲੌਰ, 11 ਜੂਨ
ਕੰਨੜ ਫਿਲਮਾਂ ਦੇ ਸੁਪਰਸਟਾਰ ਦਰਸ਼ਨ ਨੂੰ ਕਤਲ ਕੇਸ ਵਿਚ ਹਿਰਾਸਤ ਵਿੱਚ ਲਿਆ ਗਿਆ ਹੈ। ਪੁਲੀਸ ਨੇ ਦੱਸਿਆ ਕਿ 47 ਸਾਲਾ ਅਦਾਕਾਰ ਨੂੰ 9 ਜੂਨ ਨੂੰ ਮੈਸੂਰ ਦੇ ਹੋਟਲ ਤੋਂ ਹਿਰਾਸਤ ਵਿੱਚ ਲਿਆ। ਉਸ ਨੂੰ ਰੇਣੂਕਾ ਸਵਾਮੀ ਨਾਂ ਦੇ ਵਿਅਕਤੀ ਦੀ ਹੱਤਿਆ ਦੇ ਮਾਮਲੇ ਵਿਚ ਹਿਰਾਸਤ ਵਿੱਚ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਫਾਰਮੇਸੀ ਕੰਪਨੀ ’ਚ ਕੰਮ ਕਰਨ ਵਾਲੇ ਅਤੇ ਚਿਤਰਦੁਰਗਾ ਜ਼ਿਲ੍ਹਾ ਹੈੱਡਕੁਆਰਟਰ ਕਸਬੇ ਦੇ ਵਾਸੀ ਸਵਾਮੀ ਦੀ ਕਥਿਤ ਹੱਤਿਆ ਕਰਨ ਤੋਂ ਬਾਅਦ ਉਸ ਦੀ ਲਾਸ਼ ਨਾਲੇ 'ਚ ਸੁੱਟ ਦਿੱਤੀ ਗਈ ਸੀ। ਇਲਜ਼ਾਮ ਹੈ ਕਿ ਮ੍ਰਿਤਕ ਨੇ ਸੋਸ਼ਲ ਮੀਡੀਆ ਪੋਸਟ ਵਿੱਚ ਫਿਲਮ ਅਦਾਕਾਰਾ ਖ਼ਿਲਾਫ਼ ਕੁਝ ਅਪਮਾਨਜਨਕ ਟਿੱਪਣੀਆਂ ਕੀਤੀਆਂ ਸਨ। ਲਾਸ਼ ਬਾਰੇ ਪੁਲੀਸ ਨੂੰ ਜਾਣਕਾਰੀ ਲੋਕਾਂ ਨੇ ਦਿੱਤੀ। ਇਸ ਮਗਰੋਂ ਕੁੱਝ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਤੇ ਉਨ੍ਹਾਂ ਤੋਂ ਕੀਤੀ ਪੁੱਛ ਪੜਤਾਲ ਤੋਂ ਬਾਅਦ ਹੀ ਅਦਾਕਾਰ ਨੂੰ ਹਿਰਾਸਤ ਵਿੱਚ ਲਿਆ ਗਿਆ।

Advertisement

Advertisement
Author Image

Advertisement
Advertisement
×