ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਰਨਾਟਕ: ਭਾਜਪਾ ਅਹੁਦੇਦਾਰ ਖ਼ਿਲਾਫ਼ ਜਿਨਸੀ ਸ਼ੋਸ਼ਣ ਦਾ ਕੇਸ ਦਰਜ

01:09 PM Sep 02, 2024 IST

ਮੰਗਲੂਰੂ, 2 ਸਤੰਬਰ
ਬੰਗਲੂਰੂ ਵਿੱਚ 2023 ਵਿੱਚ ਇਕ ਮਹਿਲਾ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਹੇਠ ਭਾਰਤੀ ਜਨਤਾ ਪਾਰਟੀ ਦੀ ਕਰਨਾਟਕ ਇਕਾਈ ਦੇ ਅਹੁਦੇਦਾਰ ਅਰੁਨ ਕੁਮਾਰ ਪੁਥਿਲਾ ਖ਼ਿਲਾਫ਼ ਇਕ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ। ਪੁਲੀਸ ਨੇ ਦੱਸਿਆ ਕਿ ਕਥਿਤ ਅਪਰਾਧ ਨੂੰ ਬੰਗਲੂਰੂ ਦੇ ਇਕ ਹੋਟਲ ਵਿੱਚ ਅੰਜਾਮ ਦਿੱਤਾ ਗਿਆ ਸੀ ਜਦੋਂ ਮਹਿਲਾ ਪੁਥਿਲਾ ਵੱਲੋਂ ਸ਼ੁਰੂ ਕੀਤੇ ਗਏ ਇਕ ਹਿੰਦੂ ਸਮਰਥਕ ਅੰਦੋਲਨ ਵਿੱਚ ਸ਼ਾਮਲ ਹੋਣਾ ਚਾਹੁੰਦੀਸੀ। ਪੁਲੀਸ ਨੇ ਦੱਸਿਆ ਕਿ ਮਹਿਲਾ ਬਾਅਦ ਵਿੱਚ ਵੱਖ-ਵੱਖ ਸੋਸ਼ਲ ਮੀਡੀਆ ਸਾਈਟਸ ’ਤੇ ਭਾਜਪਾ ਆਗੂ ਦੀ ਪ੍ਰਸ਼ੰਸਕ ਬਣ ਗਈ ਸੀ। ਦੱਖਣੀ ਕੰਨੜ ਜ਼ਿਲ੍ਹੇ ਵਿੱਚ ਪੁੱਤੂਰ ਵਿੱਚ ਮਹਿਲਾ ਪੁਲੀਸ ਥਾਣੇ ’ਚ ਪਹਿਲੀ ਸਤੰਬਰ ਨੂੰ ਦਰਜ ਕੀਤੀ ਗਈ ਐੱਫਆਈਆਰ ਮੁਤਾਬਕ ਪੁਥਿਲਾ ਨੇ ਮਹਿਲਾ ਦੇ ਭਰੋਸੇ ਦਾ ਫਾਇਦਾ ਉਠਾਇਆ ਅਤੇ ਉਸ ਨੂੰ ਬੰਗਲੂਰੂ ਸ਼ਹਿਰ ਵਿੱਚ ਸਥਿਤ ਇਕ ਲੌਜ ਵਿੱਚ ਸੱਦਿਆ, ਜਿੱਥੇ ਉਸ ਨੇ ਮਹਿਲਾ ਦਾ ਕਥਿਤ ਤੌਰ ’ਤੇ ਜਿਨਸੀ ਸ਼ੋਸ਼ਣ ਕੀਤਾ। ਐੱਫਆਈਆਰ ਮੁਤਾਬਕ ਇਸ ਤੋਂ ਇਲਾਵਾ ਪੁਥਿਲਾ ਨੇ ਮਹਿਲਾ ਨੂੰ ਬਲੈਕਮੇਲ ਕੀਤਾ ਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ। -ਪੀਟੀਆਈ

Advertisement

Advertisement