For the best experience, open
https://m.punjabitribuneonline.com
on your mobile browser.
Advertisement

ਕਰਨਾਟਕ: ਬੰਗਲੌਰ ’ਚ 5 ਮਸ਼ਕੂਕ ਅਤਿਵਾਦੀ ਹਥਿਆਰਾਂ ਤੇ ਧਮਾਕਾਖੇਜ਼ ਸਮੱਗਰੀ ਸਣੇ ਗ੍ਰਿਫ਼ਤਾਰ

11:50 AM Jul 19, 2023 IST
ਕਰਨਾਟਕ  ਬੰਗਲੌਰ ’ਚ 5 ਮਸ਼ਕੂਕ ਅਤਿਵਾਦੀ ਹਥਿਆਰਾਂ ਤੇ ਧਮਾਕਾਖੇਜ਼ ਸਮੱਗਰੀ ਸਣੇ ਗ੍ਰਿਫ਼ਤਾਰ
Advertisement

ਬੰਗਲੌਰ, 19 ਜੁਲਾਈ
ਕੇਂਦਰੀ ਅਪਰਾਧ ਸ਼ਾਖਾ ਨੇ ਕਰਨਾਟਕ ਦੇ ਬੰਗਲੌਰ ਤੋਂ ਪੰਜ ਅਤਿਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਕੋਲੋਂ ਪਿਸਤੌਲ, ਕਾਰਤੂਸ, ਹਥਿਆਰਾਂ ਅਤੇ ਵਿਸਫੋਟਕਾਂ ਵਿੱਚ ਵਰਤੇ ਜਾਂਦੇ ਕੱਚੇ ਮਾਲ ਦੀ ਵੱਡੀ ਖੇਪ ਬਰਾਮਦ ਕੀਤੀ ਹੈ। ਪੁਲੀਸ ਸੂਤਰਾਂ ਨੇ ਦੱਸਿਆ ਕਿ ਇਹ ਪੰਜ ਉਨ੍ਹਾਂ 21 ਵਿਚੋਂ ਹਨ, ਜਨਿ੍ਹਾਂ ਨੂੰ ਪਿਛਲੇ ਦਨਿੀਂ ਕਤਲ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦਾ ਮਾਸਟਰ ਮਾਈਂਡ ਸੈਲਫ਼ੋਨ ਰਾਹੀਂ ਸ਼ੱਕੀ ਵਿਅਕਤੀਆਂ ਦੇ ਸੰਪਰਕ ਵਿੱਚ ਸੀ। ਉਹ ਪਹਿਲਾਂ ਵੀ ਜੇਲ੍ਹ ਵਿੱਚ ਬੰਦ ਸੀ ਅਤੇ ਫਿਲਹਾਲ ਫ਼ਰਾਰ ਹੈ।

Advertisement

Advertisement
Tags :
Author Image

Advertisement
Advertisement
×