ਕਰਨਾਟਕ: ਪਰਿਵਾਰ ਦੇ 3 ਜੀਆਂ ਸਣੇ 4 ਨੂੰ ਵੱਢ ਦਿੱਤਾ
ਗਦਗ (ਕਰਨਾਟਕ), 19 ਅਪਰੈਲ
ਕਰਨਾਟਕ ਦੇ ਗਦਗ ਜ਼ਿਲ੍ਹੇ ਵਿੱਚ ਅੱਜ ਤੜਕੇ ਚਾਰ ਵਿਅਕਤੀਆਂ ਨੂੰ ਵੱਢ ਦਿੱਤਾ। ਮ੍ਰਿਤਕਾਂ ਦੀ ਪਛਾਣ ਕਾਰਤਿਕ ਬਕਾਲੇ (27), ਪਰਸ਼ੂਰਾਮ (55), ਉਸ ਦੀ ਪਤਨੀ ਲਕਸ਼ਮੀ (45) ਅਤੇ ਉਨ੍ਹਾਂ ਦੀ ਧੀ ਅਕਾਂਕਸ਼ਾ (16) ਵਜੋਂ ਹੋਈ ਹੈ, ਜੋ ਚਾਰੋਂ ਕੋਪਲ ਦੇ ਰਹਿਣ ਵਾਲੇ ਹਨ। ਕਾਰਤਿਕ ਬਕਾਲੇ ਬੇਟਾਗੇਰੀ ਨਗਰ ਪਾਲਿਕਾ ਉਪ ਪ੍ਰਧਾਨ ਸੁਨੰਦਾ ਬਕਾਲੇ ਦਾ ਪੁੱਤਰ ਸੀ। ਪੁਲੀਸ ਨੇ ਕਿਹਾ ਕਿ ਅੱਜ ਤੜਕੇ ਚਾਰ ਵਿਅਕਤੀਆਂ ਨੂੰ ਮਾਰਨ ਲਈ ਤੇਜ਼ਧਾਰ ਹਥਿਆਰਾਂ ਦੀ ਵਰਤੋਂ ਕੀਤੀ। ਕਾਤਲਾਂ ਨੇ ਪਹਿਲਾਂ ਦਰਵਾਜ਼ਾ ਖੜਕਾਇਆ ਸੀ ਪਰ ਪੀੜਤਾਂ ਵੱਲੋਂ ਦਰਵਾਜ਼ਾ ਨਾ ਖੋਲ੍ਹਣ ਤੋਂ ਬਾਅਦ ਉਹ ਬਾਲਕੋਨੀ ਰਾਹੀਂ ਘਰ ਵਿੱਚ ਦਾਖਲ ਹੋਏ। ਬਕਾਲੇ ਪਰਿਵਾਰ ਨੇ ਆਪਣੇ ਪਹਿਲੇ ਲੜਕੇ ਕਾਰਤਿਕ ਦਾ ਵਿਆਹ ਤੈਅ ਕੀਤਾ ਹੋਇਆ ਸੀ ਅਤੇ ਰਿਸ਼ਤੇਦਾਰ ਤਿਆਰੀਆਂ ਲਈ ਉਨ੍ਹਾਂ ਦੇ ਘਰ ਆਏ ਹੋਏ ਸਨ। ਮ੍ਰਿਤਕ ਪਰਸ਼ੂਰਾਮ, ਉਸ ਦੀ ਪਤਨੀ ਅਤੇ ਬੇਟੀ 17 ਅਪਰੈਲ ਨੂੰ ਉਨ੍ਹਾਂ ਦੇ ਘਰ ਆਏ ਸਨ। 18 ਅਪਰੈਲ ਨੂੰ ਪਰਿਵਾਰ ਨੇ ਮ੍ਰਿਤਕ ਲਕਸ਼ਮੀ ਦਾ ਜਨਮ ਦਿਨ ਵੀ ਮਨਾਇਆ ਸੀ। ਜਸ਼ਨ ਤੋਂ ਬਾਅਦ ਪਰਸ਼ੂਰਾਮ ਪਰਿਵਾਰ ਘਰ ਦੀ ਪਹਿਲੀ ਮੰਜ਼ਿਲ 'ਤੇ ਸੌਂ ਗਿਆ। ਕਾਤਲਾਂ ਨੇ ਕਮਰੇ ਦੀ ਖਿੜਕੀ ਦੇ ਸ਼ੀਸ਼ੇ ਤੋੜ ਦਿੱਤੇ ਸਨ ਅਤੇ ਦਾਖਲ ਹੋਣ ਤੋਂ ਬਾਅਦ ਉਸ ਕਤਲ ਕਰ ਦਿੱਤੇ। ਹੇਠਲੀ ਮੰਜ਼ਿਲ 'ਤੇ ਕਮਰੇ 'ਚ ਸੌਂ ਰਿਹਾ ਕਾਰਤਿਕ ਬਕਾਲੇ ਚੀਕਾਂ ਸੁਣ ਕੇ ਜਾਗ ਗਿਆ ਅਤੇ ਪਤਾ ਕਰਨ ਲਈ ਗਿਆ ਕਿ ਕੀ ਹੋਇਆ ਪਰ ਕਾਤਲਾਂ ਨੇ ਉਸ ਨੂੰ ਦੇਖ ਕੇ ਉਸ ਦਾ ਕਤਲ ਕਰ ਦਿੱਤਾ। ਕਾਤਲਾਂ ਨੇ ਉਸ ਕਮਰੇ ਦਾ ਦਰਵਾਜ਼ਾ ਵੀ ਖੜਕਾਇਆ ਜਿੱਥੇ ਨਗਰ ਪਾਲਿਕਾ ਮੀਤ ਪ੍ਰਧਾਨ ਸੁਨੰਦਾ ਅਤੇ ਉਸ ਦਾ ਪਤੀ ਪ੍ਰਕਾਸ਼ ਬਕਾਲੇ ਸੁੱਤੇ ਹੋਏ ਸਨ। ਹਾਲਾਂਕਿ ਜੋੜੇ ਨੇ ਪੁਲੀਸ ਨੂੰ ਫ਼ੋਨ ਕੀਤਾ ਅਤੇ ਦਰਵਾਜ਼ਾ ਨਹੀਂ ਖੋਲ੍ਹਿਆ।