For the best experience, open
https://m.punjabitribuneonline.com
on your mobile browser.
Advertisement

ਕਰਨਾਟਕ: 12 ਤੋਂ 14 ਸਾਲ ਦੇ ਲੜਕਿਆਂ ਨੇ 9 ਸਾਲ ਦੀ ਬੱਚੀ ਨਾਲ ਸਮੂਹਿਕ ਬਲਾਤਕਾਰ ਕੀਤਾ, 4 ਗ੍ਰਿਫ਼ਤਾਰ ਤੇ 5ਵਾਂ ਫ਼ਰਾਰ

12:11 PM Jul 07, 2023 IST
ਕਰਨਾਟਕ  12 ਤੋਂ 14 ਸਾਲ ਦੇ ਲੜਕਿਆਂ ਨੇ 9 ਸਾਲ ਦੀ ਬੱਚੀ ਨਾਲ ਸਮੂਹਿਕ ਬਲਾਤਕਾਰ ਕੀਤਾ  4 ਗ੍ਰਿਫ਼ਤਾਰ ਤੇ 5ਵਾਂ ਫ਼ਰਾਰ
Advertisement

ਕਲਬੁਰਗੀ, 8 ਜੁਲਾਈ
ਕਰਨਾਟਕ ਦੇ ਕਲਬੁਰਗੀ ਜ਼ਿਲ੍ਹੇ ਵਿੱਚ 9 ਸਾਲਾ ਬੱਚੀ ਨਾਲ ਸਮੂਹਿਕ ਬਲਾਤਕਾਰ ਕਰਨ ਦੇ ਦੋਸ਼ ਵਿੱਚ ਪੁਲੀਸ ਨੇ 12 ਤੋਂ 14 ਸਾਲ ਦੀ ਉਮਰ ਦੇ 4 ਬੱਚਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਬੱਚੀ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਪੁਲੀਸ ਨੇ ਨਾਬਾਲਗਾਂ ਨੂੰ ਰਿਮਾਂਡ ਹੋਮ ਵਿੱਚ ਭੇਜ ਦਿੱਤਾ ਗਿਆ ਹੈ, ਜਦੋਂ ਕਿ ਪੰਜਵੇਂ ਮੁਲਜ਼ਮ ਦੀ ਪੁਲੀਸ ਵੱਲੋਂ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਪੁਲੀਸ ਅਨੁਸਾਰ ਪੰਜ ਨਾਬਾਲਗ ਲੜਕਿਆਂ ਨੇ ਪੀੜਤਾ ਨੂੰ ਚਾਕਲੇਟ ਦੇ ਬਹਾਨੇ ਵਰਗਲਾਇਆ। ਪੀੜਤਾ ਦੀ ਮਾਂ ਨੇ ਆਪਣੀ ਸ਼ਿਕਾਇਤ 'ਚ ਦੱਸਿਆ ਕਿ ਲੜਕਿਆਂ ਨੇ ਲੜਕੀ ਨੂੰ ਨੇੜੇ ਦੇ ਘਰ 'ਚ ਲੈ ਜਾ ਕੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ। ਲੜਕੀ ਨੇ ਕਿਸੇ ਤਰ੍ਹਾਂ ਆਪਣੇ ਘਰ ਪਹੁੰਚ ਕੇ ਸਾਰੀ ਘਟਨਾ ਆਪਣੀ ਮਾਂ ਨੂੰ ਦੱਸੀ। ਲੜਕੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਅਤੇ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ।

Advertisement

Advertisement
Tags :
Author Image

Advertisement
Advertisement
×