For the best experience, open
https://m.punjabitribuneonline.com
on your mobile browser.
Advertisement

ਕਰਨਾਟਕ: ਭਾਜਪਾ ਦੇ 10 ਵਿਧਾਇਕ ਸਦਨ ’ਚੋਂ ਮੁਅੱਤਲ

07:31 AM Jul 20, 2023 IST
ਕਰਨਾਟਕ  ਭਾਜਪਾ ਦੇ 10 ਵਿਧਾਇਕ ਸਦਨ ’ਚੋਂ ਮੁਅੱਤਲ
ਬੰਗਲੂਰੂ ਵਿਧਾਨ ਸਭਾ ’ਚ ਪ੍ਰਦਰਸ਼ਨ ਕਰਦੇ ਹੋਏ ਭਾਜਪਾ ਵਿਧਾਇਕ। -ਫੋਟੋ: ਪੀਟੀਆਈ
Advertisement

* ਭਾਜਪਾ ਨੇ ਸਦਨ ਦੇ ਬਾਹਰ ਕੀਤਾ ਰੋਸ ਪ੍ਰਦਰਸ਼ਨ

* ਵਿਧਾਇਕਾਂ ਨੂੰ ਪੁਲੀਸ ਹਿਰਾਸਤ ’ਚ ਲਿਆ

ਬੰਗਲੂਰੂ, 19 ਜੁਲਾਈ
ਕਰਨਾਟਕ ਵਿਧਾਨ ਸਭਾ ਦੇ ਸਪੀਕਰ ਯੂ ਟੀ ਖਾਦਰ ਨੇ ਸਦਨ ’ਚ ਮਾੜੇ ਵਿਹਾਰ ਲਈ ਭਾਜਪਾ ਦੇ 10 ਵਿਧਾਇਕਾਂ ਨੂੰ ਸੈਸ਼ਨ ਦੇ ਬਾਕੀ ਰਹਿੰਦੇ ਸਮੇਂ ਲਈ ਮੁਅੱਤਲ ਕਰ ਦਿੱਤਾ ਹੈ। ਇਨ੍ਹਾਂ 10 ਵਿਧਾਇਕਾਂ ’ਚ ਡਾਕਟਰ ਸੀ ਐੱਨ ਅਸ਼ਵਥ ਨਾਰਾਇਣ, ਵੀ ਸੁਨੀਲ ਕੁਮਾਰ, ਆਰ ਅਸ਼ੋਕ, ਅਰੱਗਾ ਗਿਆਨੇਂਦਰ (ਸਾਰੇ ਸਾਬਕਾ ਮੰਤਰੀ), ਡੀ ਵੇਦਵਿਆਸ ਕਾਮਥ, ਯਸ਼ਪਾਲ ਸੁਵਰਨਾ, ਧੀਰਜ ਮੁਨੀਰਾਜ, ਏ ਉਮਾਨਾਥ ਕੋਟੀਆ, ਅਰਵਿੰਦ ਬੇਲਾਡ ਅਤੇ ਵਾਈ ਭਰਤ ਸ਼ੈੱਟੀ ਸ਼ਾਮਲ ਹਨ। ਵਿਧਾਨ ਸਭਾ ਇਜਲਾਸ 3 ਜੁਲਾਈ ਨੂੰ ਸ਼ੁਰੂ ਹੋਇਆ ਸੀ ਅਤੇ ਇਹ 21 ਜੁਲਾਈ ਨੂੰ ਖ਼ਤਮ ਹੋਵੇਗਾ। ਵਿਰੋਧੀ ਧਿਰਾਂ ਦੀ ਇਥੇ ਹੋਈ ਮੀਟਿੰਗ ਦੌਰਾਨ ਕਾਂਗਰਸ ਸਰਕਾਰ ਵੱਲੋਂ ਆਈਏਐੱਸ ਅਫ਼ਸਰਾਂ ਦੀ ‘ਦੁਰਵਰਤੋਂ’ ਕਰਨ ਦਾ ਭਾਜਪਾ ਆਗੂ ਵਿਰੋਧ ਕਰ ਰਹੇ ਸਨ। ਇਸ ਦੌਰਾਨ ਸਪੀਕਰ ਵੱਲੋਂ ਲੰਚ ਬਰੇਕ ਦਿੱਤੇ ਬਨਿਾਂ ਸਦਨ ਦੀ ਕਾਰਵਾਈ ਜਾਰੀ ਰੱਖਣ ਦੇ ਫ਼ੈਸਲੇ ਤੋਂ ਨਾਰਾਜ਼ ਭਾਜਪਾ ਦੇ ਕੁਝ ਮੈਂਬਰਾਂ ਨੇ ਬਿੱਲਾਂ ਅਤੇ ਏਜੰਡੇ ਦੀਆਂ ਕਾਪੀਆਂ ਪਾੜ ਕੇ ਚੇਅਰ ਵੱਲ ਉਛਾਲ ਦਿੱਤੀਆਂ। ਕਾਨੂੰਨ ਅਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਐੱਚ ਕੇ ਪਾਟਿਲ ਨੇ ਧਾਰਾ 348 ਤਹਿਤ 10 ਮੈਂਬਰਾਂ ਨੂੰ ਮੁਅੱਤਲ ਕਰਨ ਦੀ ਤਜਵੀਜ਼ ਪੇਸ਼ ਕੀਤੀ। ਸਪੀਕਰ ਨੇ ਭਾਜਪਾ ਵਿਧਾਇਕਾਂ ਦੀ ਹਰਕਤ ’ਤੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਮਤੇ ’ਤੇ ਵੋਟਿੰਗ ਕਰਵਾਈ ਜਿਸ ਨੂੰ ਜ਼ੁਬਾਨੀ ਵੋਟਾਂ ਨਾਲ ਪਾਸ ਕਰ ਦਿੱਤਾ ਗਿਆ। ਭਾਜਪਾ ਵਿਧਾਇਕਾਂ ਨੂੰ ਮੁਅੱਤਲ ਕਰਨ ਦੇ ਰੋਸ ਵਜੋਂ ਪਾਰਟੀ ਦੇ ਬਾਕੀ ਮੈਂਬਰਾਂ ਨੇ ਵਿਧਾਨ ਸਭਾ ਦੇ ਬਾਹਰ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਦੌਰਾਨ ਜਨਤਾ ਦਲ (ਐੱਸ) ਆਗੂ ਅਤੇ ਸਾਬਕਾ ਮੁੱਖ ਮੰਤਰੀ ਐੱਚ ਡੀ ਕੁਮਾਰਸਵਾਮੀ ਨੇ ਵੀ ਭਾਜਪਾ ਦਾ ਸਾਥ ਦਿੱਤਾ। ਸਾਬਕਾ ਮੁੱਖ ਮੰਤਰੀ ਬਸਵਰਾਜ ਬੋਮਈ ਸਣੇ ਬਾਕੀ ਸਾਰੇ ਆਗੂਆਂ ਨੂੰ ਹਿਰਾਸਤ ’ਚ ਲੈ ਕੇ ਪੁਲੀਸ ਸਟੇਸ਼ਨ ਲਿਜਾਇਆ ਗਿਆ। ਬੋਮਈ ਨੇ ਭਾਜਪਾ ਮੈਂਬਰਾਂ ਦੀ ਸਦਨ ’ਚੋਂ ਮੁਅੱਤਲੀ ਨੂੰ ‘ਗ਼ੈਰਕਾਨੂੰਨੀ’ ਅਤੇ ‘ਲੋਕਤੰਤਰ ਦੀ ਹੱਤਿਆ’ ਕਰਾਰ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਸਿੱਧਾਰਮਈਆ ਸਰਕਾਰ ਨੇ ਤਾਨਾਸ਼ਾਹੀ ਰਵੱਈਆ ਅਪਣਾਇਆ ਹੈ ਅਤੇ ਉਹ ਵਿਰੋਧੀ ਧਿਰ ਦੀ ਆਵਾਜ਼ ਦਬਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਉਹ ਇਸ ਮੁੱਦੇ ਨੂੰ ਲੋਕਾਂ ਕੋਲ ਲੈ ਕੇ ਜਾਣਗੇ। -ਪੀਟੀਆਈ

Advertisement

ਭਾਜਪਾ ਅਤੇ ਜੇਡੀ (ਐੱਸ) ਨੇ ਸਪੀਕਰ ਖ਼ਿਲਾਫ਼ ਬੇਭਰੋਸਗੀ ਦਾ ਨੋਟਿਸ ਦਿੱਤਾ

ਬੰਗਲੂਰੂ: ਭਾਜਪਾ ਅਤੇ ਜਨਤਾ ਦਲ (ਐੱਸ) ਨੇ ਕਰਨਾਟਕ ਵਿਧਾਨ ਸਭਾ ਦੇ ਸਪੀਕਰ ਯੂ ਟੀ ਖਾਦਰ ਖ਼ਿਲਾਫ਼ ਬੇਭਰੋਸਗੀ ਦਾ ਨੋਟਿਸ ਵਿਧਾਨ ਸਭਾ ਸਕੱਤਰ ਨੂੰ ਸੌਂਪਿਆ ਹੈ। ਨੋਟਿਸ ’ਤੇ ਸਾਬਕਾ ਮੁੱਖ ਮੰਤਰੀ ਬਸਵਰਾਜ ਬੋਮਈ ਅਤੇ ਐੱਚ ਡੀ ਕੁਮਾਰਸਵਾਮੀ ਸਮੇਤ ਭਾਜਪਾ ਅਤੇ ਜੇਡੀ (ਐੱਸ) ਵਿਧਾਇਕਾਂ ਦੇ ਦਸਤਖ਼ਤ ਹਨ। ਸਪੀਕਰ ਵੱਲੋਂ ਭਾਜਪਾ ਦੇ 10 ਵਿਧਾਇਕਾਂ ਨੂੰ ਪੂਰੇ ਸੈਸ਼ਨ ਲਈ ਮੁਅੱਤਲ ਕੀਤੇ ਜਾਣ ਦੇ ਐਲਾਨ ਮਗਰੋਂ ਇਹ ਨੋਟਿਸ ਦਿੱਤਾ ਗਿਆ ਹੈ। ਨੋਟਿਸ ’ਚ ਕਿਹਾ ਗਿਆ ਹੈ ਕਿ ਕਰਨਾਟਕ ਵਿਧਾਨ ਸਭਾ ਦੇ ਸਾਰੇ ਮੈਂਬਰਾਂ ਵੱਲੋਂ ਚੁਣੇ ਗਏ ਸਪੀਕਰ ਨੇ ਸਦਨ ਦਾ ਭਰੋਸਾ ਗੁਆ ਲਿਆ ਹੈ। ਸਪੀਕਰ ਨੂੰ ਅਹੁਦੇ ਤੋਂ ਹਟਾਉਣ ਲਈ ਉਹ ਨੇਮ 169 ਤਹਿਤ ਮਤਾ ਪੇਸ਼ ਕਰਨਾ ਚਾਹੁੰਦੇ ਹਨ। -ਪੀਟੀਆਈ

Advertisement

Advertisement
Tags :
Author Image

joginder kumar

View all posts

Advertisement