ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਆਸਟਰੇਲੀਆ ’ਚ ਕਰਨਾਲ ਦੇ ਨੌਜਵਾਨ ਦੀ ਹੱਤਿਆ

06:38 AM May 07, 2024 IST

ਮੈਲਬਰਨ/ਚੰਡੀਗੜ੍ਹ, 6 ਮਈ
ਕੁਝ ਭਾਰਤੀ ਵਿਦਿਆਰਥੀਆਂ ਵਿਚਕਾਰ ਕਿਰਾਏ ਨੂੰ ਲੈ ਕੇ ਹੋਏ ਝਗੜੇ ਦੌਰਾਨ ਆਸਟਰੇਲੀਆ ’ਚ ਐੱਮਟੈੱਕ ਦੇ ਵਿਦਿਆਰਥੀ ਨਵਜੀਤ ਸੰਧੂ (22) ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਨਵਜੀਤ ਦੇ ਰਿਸ਼ਤੇਦਾਰ ਯਸ਼ਵੀਰ ਨੇ ਕਰਨਾਲ (ਹਰਿਆਣਾ) ’ਚ ਦੱਸਿਆ ਕਿ ਜਦੋਂ ਕੁਝ ਭਾਰਤੀ ਵਿਦਿਆਰਥੀ ਕਿਰਾਏ ਨੂੰ ਲੈ ਕੇ ਆਪਸ ’ਚ ਲੜ ਰਹੇ ਸਨ ਤਾਂ ਨਵਜੀਤ ਨੇ ਉਸ ’ਚ ਦਖ਼ਲ ਦੇਣ ਦੀ ਕੋਸ਼ਿਸ਼ ਕੀਤੀ। ਇਸ ’ਤੇ ਦੂਜੇ ਵਿਦਿਆਰਥੀ ਨੇ ਉਸ ਨੂੰ ਚਾਕੂ ਮਾਰ ਦਿੱਤਾ। ਫ਼ੌਜ ’ਚੋਂ ਜੁਲਾਈ ’ਚ ਰਿਟਾਇਰ ਹੋਣ ਜਾ ਰਹੇ ਯਸ਼ਵੀਰ ਨੇ ਕਿਹਾ,‘‘ਨਵਜੀਤ ਦੇ ਇਕ ਦੋਸਤ ਨੇ ਉਸ ਨੂੰ ਘਰ ’ਚੋਂ ਸਾਮਾਨ ਚੁੱਕਣ ਲਈ ਨਾਲ ਜਾਣ ਵਾਸਤੇ ਆਖਿਆ ਸੀ ਕਿਉਂਕਿ ਉਸ ਕੋਲ ਕਾਰ ਸੀ। ਜਦੋਂ ਉਸ ਦਾ ਦੋਸਤ ਅੰਦਰ ਗਿਆ ਤਾਂ ਨਵਜੀਤ ਨੇ ਕੁਝ ਰੌਲਾ ਸੁਣਿਆ ਅਤੇ ਦੇਖਿਆ ਕਿ ਹੱਥੋਪਾਈ ਹੋ ਰਹੀ ਸੀ। ਜਦੋਂ ਨਵਜੀਤ ਨੇ ਉਨ੍ਹਾਂ ਨੂੰ ਨਾ ਲੜਨ ਲਈ ਆਖਿਆ ਤਾਂ ਉਸ ਦੀ ਛਾਤੀ ’ਤੇ ਚਾਕੂ ਨਾਲ ਵਾਰ ਕੀਤੇ ਗਏ।’’ ਉਨ੍ਹਾਂ ਕਿਹਾ ਨਵਜੀਤ ਵਾਂਗ ਮੁਲਜ਼ਮ ਵੀ ਕਰਨਾਲ ਦਾ ਨਿਵਾਸੀ ਹੈ।
ਯਸ਼ਵੀਰ ਨੇ ਦੱਸਿਆ ਕਿ ਪਰਿਵਾਰ ਨੂੰ ਘਟਨਾ ਦੀ ਜਾਣਕਾਰੀ ਐਤਵਾਰ ਸਵੇਰੇ ਮਿਲੀ ਸੀ। ਨਵਜੀਤ ਦਾ ਦੋਸਤ ਵੀ ਝਗੜੇ ’ਚ ਜ਼ਖ਼ਮੀ ਹੋਇਆ ਹੈ। ਯਸ਼ਵੀਰ ਨੇ ਕਿਹਾ ਕਿ ਨਵਜੀਤ ਹੁਸ਼ਿਆਰ ਵਿਦਿਆਰਥੀ ਸੀ ਅਤੇ ਉਸ ਨੇ ਜੁਲਾਈ ’ਚ ਪਰਿਵਾਰ ਨੂੰ ਮਿਲਣ ਆਉਣਾ ਸੀ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਨਵਜੀਤ ਦੀ ਦੇਹ ਭਾਰਤ ਲਿਆਉਣ ’ਚ ਸਹਾਇਤਾ ਕੀਤੀ ਜਾਵੇ। ਪੁਲੀਸ ਨੇ ਕਿਹਾ ਹੈ ਕਿ ਜਿਸ ਕਿਸੇ ਨੂੰ ਘਟਨਾ ਜਾਂ ਮੁਲਜ਼ਮਾਂ ਬਾਰੇ ਕਿਸੇ ਤਰ੍ਹਾਂ ਦੀ ਜਾਣਕਾਰੀ ਹੈ ਤਾਂ ਉਹ ਉਨ੍ਹਾਂ ਨਾਲ ਸੰਪਰਕ ਕਰ ਸਕਦਾ ਹੈ। ਨਵਜੀਤ ਸਟੱਡੀ ਵੀਜ਼ੇ ’ਤੇ ਡੇਢ ਕੁ ਸਾਲ ਪਹਿਲਾਂ ਆਸਟਰੇਲੀਆ ਗਿਆ ਸੀ। ਨਵਜੀਤ ਦੇ ਕਿਸਾਨ ਪਿਤਾ ਨੇ ਉਸ ਦੀ ਪੜ੍ਹਾਈ ਲਈ ਡੇਢ ਏਕੜ ਪੈਲੀ ਵੇਚੀ ਸੀ। ਉਸ ਦੀ ਮੌਤ ਦੀ ਖ਼ਬਰ ਮਗਰੋਂ ਪਰਿਵਾਰ ’ਚ ਮਾਤਮ ਛਾਇਆ ਹੋਇਆ ਹੈ। -ਪੀਟੀਆਈ

Advertisement

ਫ਼ਰਾਰ ਹੋਏ ਪੰਜਾਬੀ ਭਰਾਵਾਂ ਦੀਆਂ ਤਸਵੀਰਾਂ ਜਾਰੀ

ਸਿਡਨੀ (ਗੁਰਚਰਨ ਸਿੰਘ ਕਾਹਲੋਂ): ਕਤਲ ਕਰਕੇ ਫ਼ਰਾਰ ਹੋਏ ਪੰਜਾਬੀ ਭਰਾਵਾਂ ਅਭਿਜੀਤ (26) ਅਤੇ ਰੋਬਿਨ (27) ਦੀ ਪੁਲੀਸ ਭਾਲ ਕਰ ਰਹੀ ਹੈ। ਪੁਲੀਸ ਨੇ ਹਮਲਾਵਰਾਂ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਹਨ। ਪੁਲੀਸ ਨੇ ਟੋਇਟਾ ਕੈਮਰੀ ਕਾਰ ਦੀ ਪਲੇਟ ਨੰਬਰ 1ZO 2QW ਵੀ ਜਾਰੀ ਕੀਤੀ ਹੈ। ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਹਮਲਾਵਰਾਂ ਕੋਲ ਇਹ ਚੋਰੀ ਦੀ ਕਾਰ ਹੈ ਅਤੇ ਇਸ ਉੱਤੇ ਹੀ ਉਹ ਫ਼ਰਾਰ ਹੋਏ ਹਨ।

Advertisement
Advertisement
Advertisement