For the best experience, open
https://m.punjabitribuneonline.com
on your mobile browser.
Advertisement

ਠੇਕੇ ਦੇ ਬਾਹਰ ਸ਼ਰਾਬ ਪਿਆਉਣ ਦੇ ਦੋਸ਼ ਹੇਠ ਕਰਿੰਦਾ ਕਾਬੂ

07:40 AM Sep 12, 2024 IST
ਠੇਕੇ ਦੇ ਬਾਹਰ ਸ਼ਰਾਬ ਪਿਆਉਣ ਦੇ ਦੋਸ਼ ਹੇਠ ਕਰਿੰਦਾ ਕਾਬੂ
Advertisement

ਲੁਧਿਆਣਾ: ਥਾਣਾ ਸਲੇਮ ਟਾਬਰੀ ਦੀ ਪੁਲੀਸ ਨੇ ਇੱਕ ਸ਼ਰਾਬ ਠੇਕੇ ਦੇ ਕਰਿੰਦੇ ਨੂੰ ਠੇਕੇ ਤੇ ਹੀ ਗਾਹਕਾਂ ਨੂੰ ਸ਼ਰਾਬ ਪਿਆਉਣ ਦੇ ਦੋਸ਼ ਤਹਿਤ ਗ੍ਰਿਫ਼ਤਾਰ ਕੀਤਾ ਹੈ। ਥਾਣੇਦਾਰ ਹਰਦੇਵ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਗਸ਼ਤ ਸਬੰਧੀ ਜਲੰਧਰ ਬਾਈਪਾਸ ਚੌਕ ਮੌਜੂਦ ਸੀ ਕਿ ਮੁਖਬਰ ਖਾਸ ਦੀ ਇਤਲਾਹ ਮਿਲੀ ਕਿ ਉੱਤਮ ਸਿੰਘ ਇੱਕ ਸ਼ਰਾਬ ਠੇਕੇ ਦਾ ਕਰਿੰਦਾ ਹੈ ਜਿਸ ਵੱਲੋਂ ਲੋਕਾਂ ਨੂੰ ਠੇਕੇ ਦੇ ਬਾਹਰ ਹੀ ਬਿਠਾ ਕੇ ਸ਼ਰ੍ਹੇਆਮ ਸ਼ਰਾਬ ਪਿਲਾਈ ਜਾ ਰਹੀ ਹੈ। ਪੁਲੀਸ ਪਾਰਟੀ ਵੱਲੋਂ ਮਾਰੇ ਛਾਪੇ ਦੌਰਾਨ ਉਸ ਨੂੰ ਕਾਬੂ ਕਰ ਕੇ ਉਸ ਪਾਸੋਂ 2 ਗਿਲਾਸ ਪਲਾਸਟਿਕ, ਅੱਧਾ ਬੋਤਲ ਸੋਡਾ ਅਤੇ 1 ਬੋਤਲ ਸ਼ਰਾਬ ਦੇਸੀ ਪੰਜਾਬ ਬਰਾਮਦ ਕੀਤੀ ਗਈ ਹੈ। -ਨਿੱਜੀ ਪੱਤਰ ਪ੍ਰੇਰਕ

Advertisement

Advertisement
Advertisement
Author Image

Advertisement