ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਾਰਗਿਲ ਯਾਤਰਾ ਦਾ ਬਾਬੈਨ ਪੁੱਜਣ ’ਤੇ ਸਵਾਗਤ

08:56 AM Jun 26, 2024 IST

ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ): ਕਾਰਗਿਲ ਦੇ ਸ਼ਹੀਦਾਂ ਦੀ ਯਾਦ ਵਿਚ ਸ਼ਹੀਦ ਸੇਵਾ ਦਲ ਹਰਿਆਣਾ ਵੱਲੋਂ ਕੱਢੀ ਗਈ ਕਾਰਗਿਲ ਯਾਤਰਾ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਹੁੰਦੀ ਹੋਈ ਅੱਜ ਦੇਰ ਸ਼ਾਮ ਬਾਬੈਨ ਪੁੱਜੀ । ਯਾਤਰਾ ਦਾ ਬਾਬੈਨ ਪੁੱਜਣ ’ਤੇ ਸ਼ਹੀਦ ਸੇਵਾ ਦਲ ਦੇ ਸੂਬਾ ਪ੍ਰਧਾਨ ਸਾਵਨ ਸਿੰਘ ਰੋਹੀਲਾ, ਮੀਤ ਪ੍ਰਧਾਨ ਰਿੰਕੂ ਸ਼ਰਮਾ ਦਾ ਕੁਰੂਕਸ਼ੇਤਰ ਦੇ ਜ਼ਿਲ੍ਹਾ ਪ੍ਰਧਾਨ ਸਾਹਿਲ ਲਾਡਵਾ, ਮੀਤ ਪ੍ਰਧਾਨ ਬੰਟੀ ਸਿਰਸਵਾਲ ਦੀ ਅਗਵਾਈ ਵਿਚ ਨੌਜਵਾਨਾਂ ਨੇ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ। ਇਸ ਮੌਕੇ ਭਾਰਤ ਮਾਤਾ ਦੀ ਜੈ ਤੇ ਵੰਦੇ ਮਾਤਰਮ ਦੇ ਨਾਅਰਿਆਂ ਲਾਏ ਗਏ। ਸੂਬਾ ਪ੍ਰਧਾਨ ਸਾਵਨ ਸਿੰਘ ਰੋਹਿਲਾ ਨੇ ਦੱਸਿਆ ਕਿ ਇਹ ਯਾਤਰਾ ਕਾਰਗਿਲ ਦੇ ਸ਼ਹੀਦਾਂ ਦੀ ਯਾਦ ਵਿਚ 10 ਮਈ ਨੂੰ ਸਿਰਸਾ ਤੋਂ ਸ਼ੁਰੂ ਹੋਈ ਸੀ ਤੇ ਇਹ ਯਾਤਰਾ 4100 ਕਿਲੋਮੀਟਰ ਦਾ ਸਫਰ ਪੂਰਾ ਕਰਕੇ ਕਾਰਗਿਲ ਵਿਚ ਸਮਾਪਤ ਹੋਵੇਗੀ। ਸੂਬਾ ਮੀਤ ਪ੍ਰਧਾਨ ਰਿੰਕੂ ਸ਼ਰਮਾ ਨੇ ਕਿਹਾ ਕਿ ਸ਼ਹੀਦਾਂ ਨੂੰ ਹਮੇਸ਼ਾ ਯਾਦ ਰਖੱਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਯਾਤਰਾ ਨੌਜਵਾਨਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਨੂੰ ਜਗਾ ਰਹੀ ਹੈ। ਇਸ ਮੌਕੇ ਲਾਡਵਾ ਹਲਕੇ ਦੇ ਪ੍ਰਧਾਨ ਮਨੋਜ ਕਲਿਆਣ, ਬਲਵਿੰਦਰ ਮੋੜ, ਪ੍ਰਮੋਦ ਮਲਿਆਣ, ਪਲਵਿੰਦਰ ਸੰਘੋਰ, ਸਿਮਰ ਸੰਘੋਰ, ਅਭਿਸ਼ੇਕ ਸੰਘਰ, ਦੀਪਕ ਝੰਡੋਲਾ, ਸਾਰਿਕ ਖਾਨ ਗੋਹਾਣਾ, ਦੀਪਕ ਕਸ਼ਯਪ ਗੋਹਾਣਾ, ਅੰਕਿਤ ਮਲਿਕ ਬਿਧਲ, ਹਿੰਮਾਂਸ਼ੂ ਪੰਵਾਰ ਗੋਹਾਣਾ, ਸਾਗਰ ਸੰਘੋਰ, ਮੰਗੂ ਝੰਡੋਲਾ ਮੌਜੂਦ ਸਨ।

Advertisement

Advertisement
Advertisement