ਸ਼ਹਿਣਾ ਵਿੱਚ ਕਾਰਗਿਲ ਵਿਜੈ ਦਿਵਸ ਮਨਾਇਆ
08:25 AM Jul 28, 2024 IST
Advertisement
ਸ਼ਹਿਣਾ
Advertisement
ਇੰਡੀਅਨ ਸਾਬਕਾ ਸੈਨਿਕ ਯੂਨੀਅਨ ਬਲਾਕ ਸ਼ਹਿਣਾ ਵੱਲੋਂ ਕਾਰਗਿਲ ਵਿਜੈ ਦਿਵਸ ਮਨਾਇਆ ਗਿਆ। ਸਥਾਨਕ ਪੰਚਾਇਤ ਘਰ ’ਚ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਕੈਪਟਨ ਦਰਬਾਰਾ ਸਿੰਘ ਅਤੇ ਬਲਾਕ ਪ੍ਰਧਾਨ ਚਮਕੌਰ ਸਿੰਘ ਮੱਲੀਆਂ ਨੇ ਕਿਹਾ ਕਿ ਇਹ ਜੰਗ ਪਾਕਿਸਤਾਨ ਨੇ ਹਿੰਦੂਸਤਾਨ ’ਤੇ ਧੱਕੇ ਨਾਲ ਥੋਪੀ ਸੀ। ਇਸ ਮੌਕੇ ਹੌਲਦਾਰ ਮਨਜੀਤ ਸਿੰਘ, ਹੌਲਦਾਰ ਹਰਪਾਲ ਸਿੰਘ ਜੰਗੀਆਣਾ, ਹੌਲਦਾਰ ਗੁਰਦੀਪ ਸਿੰਘ, ਹੌਲਦਾਰ ਚਾਨਣਜੀਤ ਸਿੰਘ, ਸੂਬੇਦਾਰ ਸਾਗਰ ਸਿੰਘ, ਹੌਲਦਾਰ ਕਪੂਰ ਸਿੰਘ ਮੌੜ ਨਾਭਾ, ਸੂਬੇਦਾਰ ਮਹਿੰਦਰ ਸਿੰਘ, ਸਰਪੰਚ ਸੁਖਵਿੰਦਰ ਸਿੰਘ, ਸੂਬੇਦਾਰ ਬਲਵਿੰਦਰ ਸਿੰਘ ਆਦਿ ਹਾਜ਼ਰ ਸਨ। ਇਸੇ ਤਰ੍ਹਾਂ ਆਰਪੀ ਇੰਟਰਨੈਸ਼ਨਲ ਸਕੂਲ ਵਿਚ ਚੇਅਰਮੈਨ ਪਵਨ ਕੁਮਾਰ ਧੀਰ ਅਤੇ ਪ੍ਰਿੰਸੀਪਲ ਅਨੁਜ ਸ਼ਰਮਾ ਦੀ ਅਗਵਾਈ ਹੇਠ ਕਾਰਗਿੱਲ ਵਿਜੈ ਦਿਵਸ ਮਨਾਇਆ ਗਿਆ। -ਪੱਤਰ ਪ੍ਰੇਰਕ
Advertisement
Advertisement