ਕਾਰਗਿਲ ਵਿਜੈ ਦਿਵਸ ’ਤੇ ਸ਼ਹੀਦਾਂ ਨੂੰ ਸਿਜਦਾ
ਪੱਤਰ ਪ੍ਰੇਰਕ
ਫਰੀਦਾਬਾਦ, 26 ਜੁਲਾਈ
ਕਾਰਗਿਲ ਵਿਜੈ ਦਿਵਸ ਦੀ 22 ਵੀਂ ਵਰੇਗੰਢ ਦੇ ਸਮਾਰੋਹ ਲਈ ਸੋਮਵਾਰ ਨੂੰ ਸ਼ਹੀਦੀ ਯਾਦਗਾਰ ਸੈਕਟਰ -12 ਸਮਾਗਮ ਨੂੰ ਸਾਰਥਕ ਰੂਪ ਦਿੰਦੇ ਹੋਏ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਵਿਸ਼ੇਸ਼ ਮਹਿਮਾਨ ਤਿਗਾਓਂ ਵਿਧਾਨ ਸਭਾ ਹਲਕੇ ਦੇ ਵਿਧਾਇਕ ਰਾਜੇਸ਼ ਨਗਰ, ਵਿਸ਼ੇਸ਼ ਮਹਿਮਾਨ ਗੰਗਸ਼ੰਕਰ ਮਿਸ਼ਰਾ ਸ਼ਾਮਲ ਹੋਏ। ਬ੍ਰਿਗੇਡੀਅਰ ਐੱਸਐੱਨ ਸੇਤੀਆ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਸਮਾਗਮ ਵਿਚ ਵੱਡੀ ਗਿਣਤੀ ਵਿਚ ਸਾਬਕਾ ਸੈਨਿਕ ਸ਼ਾਮਲ ਹੋਏ। ਇਸ ਮੌਕੇ ਕਾਰਗਿਲ ਯੁੱਧ ਵਿਚ ਸ਼ਹੀਦ ਹੋਏ ਭਾਰਤੀ ਜਵਾਨਾਂ ਨੂੰ ਸ਼ਰਧਾਜਲੀ ਭੇਟ ਕੀਤੀ ਗਈ ਤੇ ਉਨ੍ਹਾਂ ਦੀ ਬਹਾਦਰੀ ਤੇ ਬੇਮਿਸਾਲ ਹੌਸਲੇ ਦੀ ਪ੍ਰਸ਼ੰਸਾ ਕੀਤੀ ਗਈ ਅਤੇ ਸਲਾਮੀ ਦਿੱਤੀ ਗਈ। ਵਿਧਾਇਕ ਨੇ ਸ਼ਹੀਦ ਸਮਾਰਕ ਵਿੱਚ ਪ੍ਰਦਰਸ਼ਨੀ ਹਾਲ ਵੀ ਵੇਖਿਆ, ਜਿਸ ਵਿੱਚ ਹਰਿਆਣਾ ਦੇ ਬਹਾਦਰ ਸਿਪਾਹੀਆਂ ਦੀ ਗਾਥਾ ਤੇ ਹੁਣ ਤੱਕ ਦਾ ਇਤਿਹਾਸ ਦੱਸਿਆ ਗਿਆ ਹੈ। ਵਿਧਾਇਕ ਨੇ ਕਿਹਾ ਕਿ ਕਾਰਗਿਲ ਵਿਜੈ ਦਿਵਸ ਘੁਸਪੈਠ ਕਰਨ ਵਾਲੇ ਪਾਕਿਸਤਾਨੀ ਸੈਨਿਕਾਂ ਉੱਤੇ ਭਾਰਤੀ ਸੈਨਿਕਾਂ ਦੀ ਜਿੱਤ ਦੇ ਯਾਦ ਵਿੱਚ ਅੱਜ ਪੂਰੇ ਉਤਸ਼ਾਹ ਨਾਲ ਮਨਾਇਆ ਜਾਦਾ ਹੈ। ਗੰਗਾਸ਼ੰਕਰ ਮਿਸ਼ਰਾ ਨੇ ਕਿਹਾ ਕਿ ਅੱਜ ਅਸੀਂ ਇਨ੍ਹਾਂ ਸ਼ਹੀਦ ਸੈਨਿਕਾਂ ਸਦਕਾ ਖੁੱਲੀ ਹਵਾ ਵਿੱਚ ਸਾਹ ਲੈ ਰਹੇ ਹਾਂ।