ਕਰੀਨਾ ਵੱਲੋਂ ਇਨਾਇਆ ਨੂੰ ਜਨਮ ਦਨਿ ਦੀ ਵਧਾਈ
ਮੁੰਬਈ: ਬੌਲੀਵੁੱਡ ਅਦਾਕਾਰ ਜੋੜੀ ਸੋਹਾ ਅਲੀ ਖਾਨ ਅਤੇ ਕੁਨਾਲ ਖੇਮੂ ਦੀ ਧੀ ਇਨਾਇਆ ਛੇ ਵਰ੍ਹਿਆਂ ਦੀ ਹੋ ਗਈ ਹੈ। ਇਸ ਮੌਕੇ ਬੌਲੀਵੁੱਡ ਅਦਾਕਾਰਾ ਕਰੀਨਾ ਕਪੂਰ ਨੇ ਆਪਣੀ ਭਾਣਜੀ ਨੂੰ ਉਸ ਦੇ ਜਨਮ ਦਨਿ ਮੌਕੇ ਸ਼ੁਭ ਕਾਮਨਾਵਾਂ ਦਿੱਤੀਆਂ ਹਨ। ਕਰੀਨਾ ਨੇ ਤੈਮੂਰ ਤੇ ਜੇਹ ਨਾਲ ਇਨਾਇਆ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਆਖਿਆ, ‘‘ਸਾਡੀ ਛੋਟੀ ਤੇ ਖੂਬਸੂਰਤ ਰਾਜਕੁਮਾਰੀ ਨੂੰ ਜਨਮ ਦਨਿ ਦੀਆਂ ਬਹੁਤ-ਬਹੁਤ ਵਧਾਈਆਂ... ਢੇਰ ਸਾਰਾ ਪਿਆਰ, ਚਾਕਲੇਟ ਕੇਕ... ਹਮੇਸ਼ਾ ਖੁਸ਼ ਰਹੋ..!’’ ਇਸੇ ਤਰ੍ਹਾਂ ਸੋਹਾ ਦੀ ਭੈਣ ਸਬਾ ਪਟੌਦੀ ਨੇ ਵੀ ਇਨਾਇਆ ਨੂੰ ਜਨਮ ਦਨਿ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ। ਦੱਸਣਯੋਗ ਹੈ ਕਿ ਸੋਹਾ ਅਤੇ ਕੁਨਾਲ ਦਾ ਵਿਆਹ ਸਾਲ 2015 ਵਿੱਚ ਹੋਇਆ ਸੀ ਤੇ ਸਾਲ 2017 ’ਚ ਉਨ੍ਹਾਂ ਦੇ ਘਰ ਧੀ ਨੇ ਜਨਮ ਲਿਆ ਸੀ। ਜਾਣਕਾਰੀ ਅਨੁਸਾਰ ਕੁਨਾਲ ਜਲਦੀ ਹੀ ਫਿਲਮ ‘ਦਿ ਮਡਗਾਓਂ ਐਕਸਪ੍ਰੈੱਸ’ ਨਾਲ ਨਿਰਦੇਸ਼ਕ ਵਜੋਂ ਆਪਣੀ ਸ਼ੁਰੂਆਤ ਕਰਨ ਜਾ ਰਿਹਾ ਹੈ। ਫਿਲਮ ’ਚ ਪ੍ਰਤੀਕ ਗਾਂਧੀ, ਅਵਨਿਾਸ਼ ਤਵਿਾੜੀ, ਨੋਰਾ ਫਤੇਹੀ ਅਤੇ ਦਵਿੇਂਦੂ ਹਨ। ਇਸੇ ਤਰ੍ਹਾਂ ਸੋਹਾ ਅਲੀ ਖਾਨ ਆਖਰੀ ਵਾਰ ਵੈੱਬ ਸੀਰੀਜ਼ ‘ਹੱਸ਼ ਹੱਸ਼’ ’ਚ ਜੂਹੀ ਚਾਵਲਾ, ਕ੍ਰਿਤਿਕਾ ਕਾਮਰਾ ਅਤੇ ਕ੍ਰਿਸ਼ਮਾ ਤੰਨਾ ਨਾਲ ਨਜ਼ਰ ਆਈ ਸੀ। -ਏਐੱਨਆਈ