ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਰੀਨਾ ਨੇ ਭੈਣ ਕਰਿਸ਼ਮਾ ਕਪੂਰ ਨੂੰ ਦਿੱਤੀਆਂ ਜਨਮ ਦਿਨ ਦੀਆਂ ਮੁਬਾਰਕਾਂ

08:32 AM Jun 26, 2024 IST

ਮੁੰਬਈ: ਅਦਾਕਾਰਾ ਕਰੀਨਾ ਕਪੂਰ ਖਾਨ ਨੇ ਆਪਣੀ ਵੱਡੀ ਭੈਣ ਕਰਿਸ਼ਮਾ ਕਪੂਰ ਨੂੰ ਉਸ ਦੇ 50ਵੇਂ ਜਨਮ ਦਿਨ ’ਤੇ ਵਧਾਈਆਂ ਦਿੱਤੀਆਂ ਹਨ। ਕਰੀਨਾ ਨੇ ਇਸ ਦੌਰਾਨ ਇੰਸਟਾਗ੍ਰਾਮ ’ਤੇ ਵੀਡੀਓ ਵੀ ਸਾਂਝੀ ਕੀਤੀ ਹੈ। ਵੀਡੀਓ ਵਿੱਚ ਤੈਮੂਰ ਅਲੀ ਖਾਨ, ਜੇਹ ਅਲੀ ਖਾਨ, ਡੈਡੀ ਰਣਧੀਰ ਕਪੂਰ ਅਤੇ ਮਾਂ ਬਬੀਤਾ ਕਪੂਰ ਨਾਲ ਕਰਿਸ਼ਮਾ ਦੀਆਂ ਤਸਵੀਰਾਂ ਵੀ ਹਨ। ਵੀਡੀਓ ਦੇ ਨਾਲ ਉਸ ਨੇ ਕਰਿਸ਼ਮਾ ਲਈ ਇੱਕ ਸੰਦੇਸ਼ ਲਿਖਿਆ ਜੋ ਲੋਲੋ ਵਜੋਂ ਜਾਣੀ ਜਾਂਦੀ ਹੈ। ਸੰਦੇਸ਼ ਵਿੱਚ ਲਿਖਿਆ ਹੈ ਕਿ ‘ਮੇਰੇ ਅਸਲ ਹੀਰੋ ਨੂੰ ਜਨਮ ਦਿਨ ਮੁਬਾਰਕ’। ਇਸ ਮੌਕੇ ਉਸ ਨੇ ਵੱਡੀ ਭੈਣ ਨਾਲ ਕੀਤੇ ਨਾਸ਼ਤੇ, ਕੌਫੀ ਪੀਣ ਦੇ ਪਲ, ਚਿਕ ਬੈਗ, ਲੰਮੀ ਗੱਲਬਾਤ ਕਰਨ, ਹਾਸਾ ਠੱਠਾ ਅਤੇ ਨੱਚਣ, ਚੀਨੀ ਭੋਜਨ ਕਰਨ ਅਤੇ ਉਸ ਦੇ ਦੋ ਬੱਚਿਆਂ ਨਾਲ ਸਮਾਂ ਬਿਤਾਉਣ ਦੇ ਪਲਾਂ ਨੂੰ ਯਾਦ ਕੀਤਾ। ਉਸ ਨੇ ਕਿਹਾ ਕਿ ਉਹ ਹਮੇਸ਼ਾ ਲਈ ਇਹੀ ਚਾਹੁੰਦੀ ਹੈ। ਜਨਮ ਦਿਨ ਮੁਬਾਰਕ। ਇਹ ਪੋਸਟ ਦੇਖ ਕੇ ਜਨਮ ਦਿਨ ਵਾਲੀ ਅਦਾਕਾਰਾ ਨੂੰ ਚਾਹੁਣ ਵਾਲਿਆਂ ਨੇ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਕਰਿਸ਼ਮਾ ਆਖਰੀ ਵਾਰ ਫ਼ਿਲਮ ‘ਮਰਡਰ ਮੁਬਾਰਕ‘ ਵਿੱਚ ਨਜ਼ਰ ਆਈ ਸੀ।

Advertisement

ਮਲਾਇਕਾ ਅਰੋੜਾ ਅਤੇ ਹੋਰਾਂ ਨੇ ਵੀ ਦਿੱਤੀਆਂ ਵਧਾਈਆਂ

ਕਰਿਸ਼ਮਾ ਦੀ ਸਭ ਤੋਂ ਚੰਗੀ ਦੋਸਤ ਅੰਮ੍ਰਿਤਾ ਅਰੋੜਾ ਨੇ ਵੀ ਇੰਸਟਾਗ੍ਰਾਮ ’ਤੇ ‘ਰਾਜਾ ਹਿੰਦੁਸਤਾਨੀ’ ਦੀ ਅਦਾਕਾਰਾ ਨਾਲ ਕਈ ਤਸਵੀਰਾਂ ਸਾਂਝੀਆਂ ਕੀਤੀਆਂ। ਫੋਟੋਆਂ ਵਿੱਚ ਅੰਮ੍ਰਿਤਾ ਦੀ ਭੈਣ, ਮਾਡਲ ਮਲਾਇਕਾ ਅਰੋੜਾ ਅਤੇ ਕਰੀਨਾ ਵੀ ਹਨ। ਫੋਟੋਆਂ ਦੇ ਨਾਲ ਉਸ ਨੇ ਕਰਿਸ਼ਮਾ ਲਈ ਇੱਕ ਜਨਮਦਿਨ ਦਾ ਸੋਹਣਾ ਨੋਟ ਵੀ ਲਿਖਿਆ। ਪੋਸਟ ਵਿੱਚ ਉਸ ਨੇ ਲਿਖਿਆ ਹੈ ਕਿ ‘ਸਾਡੀ ਬਹੁਤ ਹੀ ਪਿਆਰੀ ਲੋਲੋ ਲਈ’। ਉਸ ਨੇ ਕਰਿਸ਼ਮਾ ਦੇ ਨਾਲ ਬਿਤਾਏ ਮਜ਼ੇਦਾਰ ਪਲਾਂ, ਹਾਸੇ, ਨਕਲ, ਬਿਸਤਰੇ ਵਿੱਚ ਗੱਲਬਾਤ, ਫੋਨ ’ਤੇ ਮਜ਼ਾਕ ਕਰਨ ਦੇ ਪਲਾਂ ਨੂੰ ਯਾਦ ਕੀਤਾ ਤੇ ਨਾਲ ਹੀ ਲਿਖਿਆ, ‘‘ਜਨਮ ਦਿਨ ਮੁਬਾਰਕ ਮੇਰੀ ਸ਼ਾਂਤ ਆਵਾਜ਼, ਅਸੀਂ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ।’’ ਉਧਰ, ਮਲਾਇਕਾ ਨੇ ਇੰਸਟਾਗ੍ਰਾਮ ’ਤੇ ਕਰਿਸ਼ਮਾ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੱਤੀਆਂ ਹਨ। ਜ਼ਿਕਰਯੋਗ ਹੈ ਕਿ ਕਰਿਸ਼ਮਾ ਅਤੇ ਕਰੀਨਾ ਅਦਾਕਾਰ ਰਣਧੀਰ ਕਪੂਰ ਅਤੇ ਬਬੀਤਾ ਦੀਆਂ ਧੀਆਂ ਹਨ। ਫ਼ਿਲਮ ‘ਜ਼ੁਬੈਦਾ’ ਦੀ ਅਦਾਕਾਰਾ ਦਾ ਵਿਆਹ ਉਦਯੋਗਪਤੀ ਸੰਜੇ ਕਪੂਰ ਨਾਲ ਹੋਇਆ ਸੀ, ਪਰ ਇਹ ਜੋੜਾ 2016 ਵਿੱਚ ਵੱਖ ਹੋ ਗਿਆ ਸੀ। ਉਸ ਦੇ ਦੋ ਬੱਚੇ ਹਨ, ਧੀ ਸਮਾਇਰਾ ਅਤੇ ਪੁੱਤਰ ਕਿਆਨ। -ਏਐੱਨਆਈ

Advertisement
Advertisement
Advertisement