ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਰੀਨਾ-ਸੈਫ਼ ਗਰਮੀਆਂ ਦੀਆਂ ਛੁੱਟੀਆਂ ਮਨਾ ਕੇ ਵਤਨ ਪਰਤੇ

08:03 AM Aug 06, 2024 IST

ਮੁੰਬਈ:

Advertisement

ਯੂਰਪ ਵਿੱਚ ਗਰਮੀਆਂ ਦੀਆਂ ਲੰਮੀਆਂ ਛੁੱਟੀਆਂ ਮਨਾਉਣ ਮਗਰੋਂ ਸੈਫ਼ ਅਲੀ ਖ਼ਾਨ ਅਤੇ ਕਰੀਨਾ ਕਪੂਰ ਖ਼ਾਨ ਅੱਜ ਆਪਣੇ ਪੁੱਤਰਾਂ ਤੈਮੂਰ ਅਤੇ ਜੇਹ ਨਾਲ ਮੁੰਬਈ ਪਰਤ ਆਏ ਹਨ। ਉਨ੍ਹਾਂ ਨੂੰ ਹਵਾਈ ਅੱਡੇ ਤੋਂ ਬਾਹਰ ਨਿਕਲਦੇ ਦੇਖਿਆ ਗਿਆ। ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ਵਿੱਚ ਕਰੀਨਾ ਅਤੇ ਸੈਫ਼ ਮੁਸਕੁਰਾਉਂਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਤੈਮੂਰ ਨੇ ਫੋਟੋਗ੍ਰਾਫਰਾਂ ਵੱਲ ਦੇਖ ਕੇ ਹੱਥ ਵੀ ਹਿਲਾਇਆ। ਕਰੀਨਾ ਨੇ ਬੀਤੇ ਦਿਨ ਛੁੱਟੀਆਂ ਵਿੱਚ ਆਨੰਦ ਮਾਣਦਿਆਂ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਸਨ। ਪਹਿਲੀ ਤਸਵੀਰ ਵਿੱਚ ਸੈਫ਼ ਟੋਪੀ ਨਾਲ ਚਿਹਰਾ ਢਕ ਕੇ ਆਰਾਮ ਕਰਦਾ ਜਦਕਿ ਦੂਜੀ ਤਸਵੀਰ ਵਿੱਚ ਕਰੀਨਾ ਸ਼ਾਨਦਾਰ ਅੰਦਾਜ਼ ਵਿੱਚ ਤਸਵੀਰ ਖਿਚਵਾਉਂਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਉਸ ਨੇ ਲਿਖਿਆ, ‘‘ਚਲੋ ਜੀ, ਕੰਮ ਕਰਨ ਦਾ ਸਮਾਂ ਆ ਗਿਆ ਹੈ। ਗਰਮੀਆਂ ਦੀਆਂ ਛੁੱਟੀਆਂ ਖ਼ਤਮ ਹੋ ਗਈਆਂ ਹਨ। ਮੁੰਬਈ ਜਲਦੀ ਮਿਲਦੇ ਹਾਂ।’’ ਜ਼ਿਕਰਯੋਗ ਹੈ ਕਿ ਕਰੀਨਾ ਆਉਂਦੇ ਦਿਨੀਂ ਮੇਘਨਾ ਗੁਲਜ਼ਾਰ ਦੇ ਨਿਰਦੇਸ਼ਨ ਹੇਠ ਬਣੀ ਫਿਲਮ ‘ਦਾਇਰਾ’ ਅਤੇ ਰੋਹਿਤ ਸ਼ੈੱਟੀ ਦੀ ਫਿਲਮ ‘ਸਿੰਘਮ ਅਗੇਨ’ ਵਿੱਚ ਨਜ਼ਰ ਆਵੇਗੀ। ‘ਸਿੰਘਮ ਅਗੇਨ’ ਵਿੱਚ ਅਜੈ ਦੇਵਗਨ, ਅਰਜੁਨ ਕਪੂਰ, ਦੀਪਿਕਾ ਪਾਦੂਕੋਨ, ਅਕਸ਼ੈ ਕੁਮਾਰ, ਟਾਈਗਰ ਸ਼ਰਾਫ ਅਤੇ ਰਣਵੀਰ ਸਿੰਘ ਵੀ ਅਹਿਮ ਭੂਮਿਕਾ ਵਿੱਚ ਨਜ਼ਰ ਆਉਣਗੇ। ਇਹ 2011 ਨੂੰ ਰਿਲੀਜ਼ ਹੋਈ ਫਿਲਮ ‘ਸਿੰਘਮ’ ਦਾ ਤੀਜਾ ਭਾਗ ਹੈ। ਇਸ ਦਾ ਦੂਜਾ ਭਾਗ ‘ਸਿੰਘਮ ਰਿਟਰਨਜ਼’ 2014 ਵਿੱਚ ਰਿਲੀਜ਼ ਹੋਇਆ ਸੀ। -ਏਐੱਨਆਈ

Advertisement
Advertisement
Advertisement