ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਰੀਨਾ ਕਪੂਰ ਵੱਲੋਂ ਨਵੇਂ ਸਾਲ ’ਚ ਬਹਿਸ ਤੋਂ ਦੂਰ ਰਹਿਣ ਦਾ ਅਹਿਦ

08:11 AM Dec 31, 2023 IST

ਬਰਨ (ਸਵਿਜ਼ਰਲੈਂਡ): ਅਦਾਕਾਰਾ ਕਰੀਨਾ ਕਪੂਰ ਨੇ ਇੰਸਟਗ੍ਰਾਮ ’ਤੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਨੇ ਸੋਸ਼ਲ ਮੀਡੀਆ ਯੂਜ਼ਰਜ਼ ਨੂੰ ਵੰਡ ਦਿੱਤਾ ਹੈ। ਉਸ ਨੇ ਪੋਸਟ ਵਿੱਚ ਲਿਖਿਆ ਹੈ, ‘‘ਮੈਂ ਜ਼ਿੰਦਗੀ ਦੇ ਉਸ ਪੜਾਅ ’ਤੇ ਹਾਂ ਜਿੱਥੇ ਮੈਂ ਖ਼ੁਦ ਨੂੰ ਬਹਿਸ ਤੋਂ ਦੂਰ ਰੱਖਦੀ ਹਾਂ। ਇੱਥੋਂ ਤੱਕ ਕਿ ਜੇਕਰ ਤੁਸੀਂ ਮੈਨੂੰ ਕਹੋਗੇ ਕਿ 1 1=5 ਹੁੰਦੇ ਹਨ ਤਾਂ ਮੈਂ ਕਹਾਂਗੀ ਕਿ ਤੁਸੀਂ ਬਿਲਕੁਲ ਠੀਕ ਹੋ। ਆਨੰਦ ਲਓ।’’ ਅਜਿਹਾ ਲੱਗਦਾ ਹੈ ਕਿ ਕਰੀਨਾ ਵੀ ਜ਼ਿੰਦਗੀ ਦੇ ਅਜਿਹੇ ਹੀ ਪੜਾਅ ’ਤੇ ਹੈ ਕਿਉਂਕਿ ਉਸ ਨੇ ਪੋਸਟ ਦੀ ਕੈਪਸ਼ਨ ਵਿੱਚ ਲਿਖਿਆ ਹੈ, ‘‘2024 ਦਾ ਮੰਤਰਾ।’’ ਪੋੋਸਟ ਨਾਲ ਉਸ ਨੇ ਕੁਝ ਇਮੋਜੀ ਵੀ ਸਾਂਝੇ ਕੀਤੇ ਹਨ। ਇਸੇ ਦੌਰਾਨ ਕਰੀਨਾ ਕਪੂਰ ਆਪਣੇ ਪਰਿਵਾਰ ਨਾਲ ਯੂਰੋਪ ਵਿੱਚ ਵੱਖ-ਵੱਖ ਥਾਵਾਂ ’ਤੇ ਸਮਾਂ ਬਿਤਾ ਕੇ ਸਾਲ 2023 ਨੂੰ ਅਲਵਿਦਾ ਕਹਿਣ ਲਈ ਤਿਆਰ ਹੈ। ਅਦਾਕਾਰ ਕਰੀਨਾ ਕਪੂਰ ਇਸ ਸਮੇਂ ਸਵਿਟਜ਼ਰਲੈਂਡ ਵਿੱਚ ਹੈ। ਹਾਲ ਵਿੱਚ ਹੀ ਉਸ ਨੇ ਬਰਫੀਲੇ ਇਲਾਕੇ ਵਿੱਚ ਆਪਣੇ ਘੁੰਮਣ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ। ਇਨ੍ਹਾਂ ਵਿੱਚੋਂ ਪਹਿਲੀ ਤਸਵੀਰ ਵਿੱਚ ਉਹ ਆਪਣੀ ਖਿੜਕੀ ਵਿੱਚੋਂ ਪਹਾੜਾਂ ਦੀ ਤਸਵੀਰ ਖਿੱਚਦੀ ਹੋਈ ਨਜ਼ਰ ਆ ਰਹੀ ਹੈ। ਕਰੀਨਾ ਕਪੂਰ ਹਾਲ ਹੀ ਵਿੱਚ ਕ੍ਰਿਸਮਸ ਮਨਾਉਣ ਲਈ ਆਪਣੇ ਪਤੀ ਸੈਫ ਅਲੀ ਖਾਨ ਅਤੇ ਬੱਚਿਆਂ ਨਾਲ ਲੰਡਨ ਗਈ ਸੀ। ਉਸ ਨੇ ਟੋਟਨਹੈਮ ਹੌਟਸਪੁਰ ਸਟੇਡੀਅਮ ’ਚ ਮੈਚ ਦੇਖ ਰਹੇ ਪਤੀ ਸੈਫ ਅਲੀ ਅਤੇ ਪੁੱਤਰ ਤੈਮੂਰ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ। -ਏਐੱਨੀਆਈ

Advertisement

Advertisement