ਆਪਣੇ ਪੁੱਤਰ ਦੀ ਜਨਮ ਦਿਨ ਪਾਰਟੀ ’ਚ ਮੇਜ਼ਬਾਨ ਬਣੀ ਕਰੀਨਾ
07:21 AM Dec 22, 2024 IST
Advertisement
ਮੁੰਬਈ: ਬੌਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਨੇ ਆਪਣੇ ਪੁੱਤਰ ਤੈਮੂਰ ਅਲੀ ਖ਼ਾਨ ਦੇ ਅੱਠਵੇਂ ਜਨਮ ਦਿਨ ਦੀ ਪਾਰਟੀ ਵਿੱਚ ਮੇਜ਼ਬਾਨ ਦੀ ਭੂਮਿਕਾ ਅਦਾ ਕੀਤੀ। ਪਾਰਟੀ ਦੌਰਾਨ ਉਸ ਨੇ ਜਿੱਥੇ ਇਹ ਖ਼ਿਆਲ ਰੱਖਿਆ ਕਿ ਬੱਚੇ ਖੁੱਲ੍ਹ ਕੇ ਆਨੰਦ ਮਾਣਨ, ਉੱਥੇ ਉਸ ਨੇ ਉਨ੍ਹਾਂ ਦੀ ਸੁਰੱਖਿਆ ਤੇ ਘਰ ਛੱਡਣ ਦਾ ਵੀ ਧਿਆਨ ਰੱਖਿਆ। ਇਸ ਸਬੰਧੀ ਵਾਇਰਲ ਵੀਡੀਓ ਵਿੱਚ ਅਦਾਕਾਰਾ ਪਾਰਟੀ ਤੋਂ ਬਾਅਦ ਦੇ ਪ੍ਰਬੰਧ ਕਰਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਇੱਕ ਬੱਚੇ ਨੂੰ ਪੁੱਛ ਰਹੀ ਹੈ ਕਿ ਉਸ ਕੋਲ ਘਰ ਜਾਣ ਲਈ ਕਾਰ ਹੈ ਜਾਂ ਨਹੀਂ। ਉਸ ਨੇ ਪਾਰਟੀ ਤੋਂ ਬਾਅਦ ਵੀ ਬੱਚਿਆਂ ਦੀ ਸੁਰੱਖਿਆ ਤੇ ਘਰ ਵਾਪਸੀ ਦੇ ਪ੍ਰਬੰਧਾਂ ਦੀ ਖ਼ੁਦ ਦੇਖ-ਰੇਖ ਕੀਤੀ। ਕਰੀਨਾ ਅਤੇ ਸੈਫ਼ ਦੇ ਪੁੱਤਰ ਤੈਮੂਰ ਦਾ ਜਨਮ ਸਾਲ 2016 ਵਿੱਚ ਹੋਇਆ ਸੀ।
ਇਸ ਸ਼ੁੱਕਰਵਾਰ ਨੂੰ ਸੈਫ਼ ਅਲੀ ਖ਼ਾਨ ਅਤੇ ਕਰੀਨਾ ਨੇ ਆਪਣੇ ਪੁੱਤਰ ਤੈਮੂਰ ਦੇ ਜਨਮ ਦਿਨ ਸਬੰਧੀ ਖੇਡਾਂ ’ਤੇ ਆਧਾਰਿਤ ਪਾਰਟੀ ਰੱਖੀ ਸੀ। ਇਸ ਦੌਰਾਨ ਹੋਏ ਜਸ਼ਨ ਦੇ ਕਈ ਵੀਡੀਓ ਵਾਇਰਲ ਹੋਏ ਹਨ। ਇਸ ਵਿੱਚ ਕਰੀਨਾ ਅਤੇ ਸੈਫ਼ ਆਪਣੇ ਪੁੱਤਰ ਅਤੇ ਉਸ ਦੇ ਦੋਸਤਾਂ ਨਾਲ ਖੇਡਦੇ ਹੋਏ ਨਜ਼ਰ ਆ ਰਹੇ ਹਨ। ਸੋਹਾ ਅਲੀ ਖ਼ਾਨ ਨੇ ਵੀ ਤੈਮੂਰ ਦੇ ਜਨਮ ਦਿਨ ਵਾਲੀ ਪਾਰਟੀ ਦੇ ਵੀਡੀਓਜ਼ ਸਾਂਝੇ ਕੀਤੇ ਹਨ। -ਆਈਏਐੱਨਐੱਸ
Advertisement
Advertisement