ਕਰਾਟੇ: ਮੋਰਾਂਵਾਲੀ ਸਕੂਲ ਦੀਆਂ ਵਿਦਿਆਰਥਣਾਂ ਮੋਹਰੀ
07:07 AM Aug 10, 2023 IST
ਸੁਨਾਮ ਊਧਮ ਸਿੰਘ ਵਾਲਾ: ਇੱਥੋਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿੱਚ ਹੋ ਰਹੀਆਂ ਜ਼ੋਨ ਪੱਧਰੀ ਸਕੂਲ ਖੇਡਾਂ ਵਿੱਚ ਸਰਕਾਰੀ ਮਿਡਲ ਸਕੂਲ ਮੋਰਾਂਵਾਲੀ ਦੀਆਂ ਵਿਦਿਆਰਥਣਾਂ ਨੇ ਮੱਲਾਂ ਮਾਰੀਆਂ। ਅੱਠਵੀਂ ਕਲਾਸ ਦੀ ਵਿਦਿਆਰਥਣ ਪ੍ਰਿਯਾ ਅਤੇ ਸੱਤਵੀਂ ਦੀ ਕਰੀਤਿਕਾ ਵਰਮਾ ਨੇ ਅੰਡਰ-17 ਉਮਰ ਵਰਗ ਦੇ ਕਰਾਟੇ ਮੁਕਾਬਲਿਆਂ ਵਿੱਚ ਚੰਗਾ ਪ੍ਰਦਰਸ਼ਨ ਕਰਦਿਆਂ ਪਹਿਲੀਆਂ ਪੁਜੀਸ਼ਨਾਂ ਪ੍ਰਾਪਤ ਕੀਤੀਆਂ। ਮੁੱਖ ਅਧਿਆਪਕਾ ਸ਼ੀਲਾ ਰਾਣੀ ਨੇ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਸਫ਼ਲਤਾ ਦਾ ਸਿਹਰਾ ਸਕੂਲ ਦੀ ਪੀਟੀਆਈ ਅਧਿਆਪਕਾਂ ਰਜਿੰਦਰ ਕੌਰ ਨੂੰ ਜਾਂਦਾ ਹੈ। -ਪੱਤਰ ਪ੍ਰੇਰਕ
Advertisement
Advertisement